ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਕੁੱਤੇ ਨਾਲ ਸੰਸਦ ਕੰਪਲੈਕਸ ਪਹੁੰਚੀ
ਨਵੀਂ ਦਿੱਲੀ, 1 ਦਸੰਬਰ - ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਇਕ ਕੁੱਤੇ ਨਾਲ ਸੰਸਦ ਕੰਪਲੈਕਸ ਪਹੁੰਚੀ। ਭਾਜਪਾ ਸੰਸਦ ਮੈਂਬਰਾਂ ਨੇ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕੁੱਤੇ ਨੂੰ ਸੰਸਦ ਵਿਚ ਕਿਉਂ ਲੈ ਕੇ ਆਈ, ਤਾਂ ਰੇਣੂਕਾ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ। ਇਸ ਵਿਚ ਕੀ ਨੁਕਸਾਨ ਹੈ? ਉਨ੍ਹਾਂ ਕਿਹਾ ਕਿ ਇਹ ਇਕ ਛੋਟਾ, ਨੁਕਸਾਨ ਰਹਿਤ ਜਾਨਵਰ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਟਣ ਵਾਲੇ ਤੇ ਡੱਸਣ ਵਾਲੇ ਸੰਸਦ ਵਿਚ ਹਨ, ਕੁੱਤੇ ਨਹੀਂ।
ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਉਨ੍ਹਾਂ ਦੇ ਇਸ ਕਦਮ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਰੇਣੂਕਾ ਚੌਧਰੀ ਵਲੋਂ ਸੰਸਦ ਵਿਚ ਕੁੱਤੇ ਨੂੰ ਲਿਆਉਣਾ ਗਲਤ ਹੈ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਿਸ਼ੇਸ਼ ਅਧਿਕਾਰ ਦਾ ਮਤਲਬ ਦੁਰਵਿਵਹਾਰ ਨਹੀਂ ਹੈ।
;
;
;
;
;
;
;
;