ਸਰਕਾਰ ਵਿਰੋਧੀ ਧਿਰ ਨੂੰ ਨਹੀਂ ਦਿੰਦੀ ਬੋਲਣ ਦਾ ਮੌਕਾ- ਹਰਸਿਮਰਤ ਕੌਰ ਬਾਦਲ
ਨਵੀਂ ਦਿੱਲੀ, 1 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਇਹ ਕੱਲ੍ਹ ਕਿਹਾ ਸੀ ਅਤੇ ਸਰਬ ਪਾਰਟੀ ਮੀਟਿੰਗ ਵਿਚ ਵੀ ਕਿਹਾ ਕਿ ਇਹ ਹਰ ਸੈਸ਼ਨ ਦੌਰਾਨ ਇਕ ਰੁਟੀਨ ਬਣ ਗਿਆ ਹੈ। ਸਰਕਾਰ ਵਿਰੋਧੀ ਪਾਰਟੀਆਂ ਨੂੰ ਮੁੱਦੇ ਚੁੱਕਣ ਅਤੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪਿਛਲੇ 10 ਸੈਸ਼ਨਾਂ 'ਤੇ ਨਜ਼ਰ ਮਾਰੋ, ਤਾਂ ਘੱਟੋ-ਘੱਟ 10 ਦਿਨ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਇਥੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੇ ਮੁੱਦੇ ਚੁੱਕਣਾ ਚਾਹੁੰਦੀ ਹੈ ਪਰ ਕੁਝ ਵੀ ਨਹੀਂ ਹੁੰਦਾ। ਇਸ ਵਾਰ ਵੀ ਸਰਕਾਰ ਆਪਣੇ ਦੋ ਬਿੱਲ ਪਾਸ ਕਰੇਗੀ ਤੇ ਸੈਸ਼ਨ ਦੀ ਕਾਰਵਾਈ ਖ਼ਤਮ ਕਰ ਦਿੱਤੀ ਜਾਵੇਗਾ।
;
;
;
;
;
;
;
;