ਪੁਤਿਨ ਦੇ ਦੌਰੇ ਤੋਂ ਪਹਿਲਾਂ ਦਿੱਲੀ ਦੇ ਰਸ਼ੀਅਨ ਹਾਊਸ ਵਲੋਂ ਫੋਟੋ ਪ੍ਰਦਰਸ਼ਨੀ ਆਯੋਜਿਤ
ਨਵੀਂ ਦਿੱਲੀ, 4 ਦਸੰਬਰ - ਨਵੀਂ ਦਿੱਲੀ ਸਥਿਤ ਰਸ਼ੀਅਨ ਹਾਊਸ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਤੋਂ ਪਹਿਲਾਂ, ਰੂਸ ਦੀ ਸੰਘੀ ਫੌਜੀ-ਤਕਨੀਕੀ ਸਹਿਯੋਗ ਸੇਵਾ ਅਤੇ ਰਾਜ ਹਥਿਆਰ ਨਿਰਯਾਤਕ ਰੋਸੋਬੋਰੋਨੈਕਸਪੋਰਟ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਇਕ ਵਿਸ਼ਾਲ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ।
ਪ੍ਰਦਰਸ਼ਨੀ ਵਿਚ ਪਿਛਲੇ 25 ਸਾਲਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀਆਂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਿਲ ਹਨ, ਨਾਲ ਵਲਾਦੀਮੀਰ ਪੁਤਿਨ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ, ਜੋ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਉਜਾਗਰ ਕਰਦੀਆਂ ਹਨ।
;
;
;
;
;
;
;
;
;