ਅੰਮ੍ਰਿਤਸਰ ਹਵਾਈ ਅੱਡੇ ’ਤੇ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ,(ਅੰਮ੍ਰਿਤਸਰ), 5 ਦਸੰਬਰ (ਹਰਦੀਪ ਸਿੰਘ ਖੀਵਾ)- ਬੀਤੇ ਦਿਨ ਤੋਂ ਇੰਡੀਗੋ ਉਡਾਣਾਂ ਜਿਥੇ ਦੇਸ਼ ਭਰ ਵਿਚ ਪ੍ਭਾਵਿਤ ਰਹੀਆਂ, ਇਸ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਵੀ ਉਡਾਣਾਂ ਪ੍ਰਭਾਵਿਤ ਰਹੀਆਂ,ਜਿਸ ਕਾਰਨ ਯਾਤਰੀਆਂ ਨੂੰ ਵੱਡੀ ਖੱਜਲ ਖੁਆਰ ਹੋਣਾ ਪਿਆ। ਅੱਜ ਵੀ ਸਵੇਰੇ ਦੋ ਦਿੱਲੀ ਦੀਆਂ ਪੂਣੇ, ਹੈਦਰਾਬਾਦ, ਅਹਿਮਦਾਬਾਦ ਦੀਆਂ ਘਰੇਲੂ ਉਡਾਣਾਂ ਰੱਦ ਰਹੀਆਂ। ਜਦੋਂ ਕਿ 5 ਤੇ 6 ਦਸਬੰਰ ਦੀ ਦਰਮਿਆਨੀ ਰਾਤ 1 ਵਜੇ ਦੁਬਈ ਤੋਂ ਇਥੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੀਤੇ ਕੱਲ੍ਹ ਵੀ ਇੰਡੀਗੋ ਦੀਆਂ 6 ਘਰੇਲੂ ਉਡਾਣਾਂ ਰੱਦ ਹੋ ਗਈਆਂ ਸਨ।
;
;
;
;
;
;
;
;