ਵੋਟਾਂ ਨੂੰ ਲੈ ਕੇ ਚੱਲੀ ਗੋਲੀ, 3 ਵਿਅਕਤੀ ਜ਼ਖਮੀ
ਓਠੀਆਂ, (ਅੰਮ੍ਰਿਤਸਰ), 5 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਖੇ ਪੈਂਦੇ ਪਿੰਡ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਰੰਜਿਸ਼ ’ਤੇ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੈਦਾਂ ਦੇ ਆਮ ਆਦਮੀ ਪਾਰਟੀ ਦੇ ਲਖਵਿੰਦਰ ਸਿੰਘ ਲੱਖਾ ਅਤੇ ਪਿੰਡ ਦੇ ਸਰਪੰਚ ਦੀ ਬਲਾਕ ਵਿਚ ਬੀਤੇ ਦਿਨ ਕਾਗਜ਼ ਜਮਾ ਕਰਾਉਣ ’ਤੇ ਤੂੰ ਤੋਂ ਮੈਂ ਮੈਂ ਹੋਈ ਤੇ ਪਿੰਡ ਭਿੰਡੀਸੈਦਾ ਵਿਖੇ ਅੱਜ ਸਵੇਰੇ ਫਿਰ ਦੋ ਧਿਰਾਂ ਦੀ ਹੋਈ ਲੜਾਈ ਵਿਚ ਗੋਲੀ ਚੱਲਣ ਚੱਲ ਪਈ, ਜਿਸ ਵਿਚ ਦੋ ਤਿੰਨ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;