ਹੈਦਰਾਬਾਦ ਹਾਊਸ ਪੁੱਜੇ ਰਾਸ਼ਟਰਪਤੀ ਪੁਤਿਨ, ਪ੍ਰਧਾਨ ਮੰਤਰੀ ਨਾਲ ਗੱਲਬਾਤ ਸ਼ੁਰੂ
ਨਵੀਂ ਦਿੱਲੀ, 5 ਦਸੰਬਰ- ਰੂਸੀ ਰਾਸ਼ਟਰਪਤੀ ਪੁਤਿਨ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਘਾਟ ਤੋਂ ਬਾਅਦ ਪੁਤਿਨ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਪਹੁੰਚੇ, ਜਿਥੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੀਟਿੰਗ ਕਰ ਰਹੇ ਹਨ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਰੂਸ-ਯੂਕਰੇਨ ਟਕਰਾਅ ਜਲਦੀ ਹੀ ਸ਼ਾਂਤੀ ਵੱਲ ਲੈ ਜਾਵੇਗਾ। ਭਾਰਤ ਸ਼ਾਂਤੀ ਦੇ ਹੱਕ ਵਿਚ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੌਰਾ ਇਤਿਹਾਸਕ ਹੈ।
;
;
;
;
;
;
;
;