JALANDHAR WEATHER

ਭਵਾਨੀਗੜ੍ਹ ਬਲਾਕ ਸੰਮਤੀ ਦੇ 69 ਉਮੀਦਵਾਰਾਂ ਵਿਚੋਂ 44 ਮੈਦਾਨ ’ਚ ਆ ਕੇ ਲੜਨਗੇ ਚੋਣ

ਭਵਾਨੀਗੜ੍ਹ, 6 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਭਵਾਨੀਗੜ੍ਹ ਬਲਾਕ ਸੰਮਤੀ ਚੋਣਾਂ ਦੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਹੁਣ 44 ਉਮੀਦਵਾਰ ਮੈਦਾਨ ਵਿਚ ਆ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਕੁਲ 69 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਿਲ ਕੀਤੀਆਂ ਸਨ, ਜਿਨ੍ਹਾਂ ਵਿਚੋਂ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਆਯੋਗ ਕਰਾਰ ਦਿੱਤੇ ਗਏ।

ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੋਣ ਕਾਰਨ 17 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈ ਲੈਣ ’ਤੇ ਹੁਣ 15 ਜ਼ੋਨਾਂ ’ਤੇ 44 ਉਮੀਦਵਾਰ ਮੈਦਾਨ ਵਿਚ ਆ ਗਏ ਹਨ। ਉਨ੍ਹਾਂ ਦੱਸਿਆ ਕਿ ਘਰਾਚੋਂ ਜ਼ੋਨ ਤੋਂ 3 ਆਪ ਦੇ ਰਜਿੰਦਰ ਸਿੰਘ, ਕਾਂਗਰਸ ਦੇ ਗੁਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਰਨੈਬ ਸਿੰਘ, ਬਾਸੀਅਰਖ਼ ਜੋਨ ਤੋਂ 4 ਉਮੀਦਵਾਰ ਆਪ ਦੀ ਕੁਲਦੀਪ ਕੌਰ, ਕਾਂਗਰਸ ਦੀ ਹਰਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਬਲਜੀਤ ਕੌਰ ਅਤੇ ਜਸਵੀਰ ਕੌਰ ਅਜ਼ਾਦ, ਕਪਿਆਲ ਜੋਨ ਤੋਂ 4 ਆਪ ਦੇ ਵਿੱਕੀ ਸਿੰਘ, ਕਾਂਗਰਸ ਦੇ ਬੀਰਬਲ ਸਿੰਘ, ਸ਼੍ਰੋ੍ਰਮਣੀ ਅਕਾਲੀ ਦਲ ਦੇ ਗੁਰਤੇਜ ਸਿੰਘ, ਸੁਖਜਿੰਦਰ ਸਿੰਘ ਅਜ਼ਾਦ, ਫੱਗੂਵਾਲਾ ਜ਼ੋਨ ਤੋਂ 3 ਹਰਵਿੰਦਰ ਕੌਰ ਆਪ, ਗੁਰਪ੍ਰੀਤ ਕੌਰ ਕਾਂਗਰਸ, ਅਮਰਜੀਤ ਕੌਰ ਅਜ਼ਾਦ, ਭੱਟੀਵਾਲ ਕਲ੍ਹਾਂ ਜੋਨ ’ਤੇ ਚਰਨਜੀਤ ਕੌਰ ਆਪ, ਕਿਰਨ ਬਲਾ ਭਾਜਪਾ, ਬਿੰਦਰ ਕੌਰ ਕਾਂਗਰਸ ਅਤੇ ਅਮਨਿੰਦਰ ਕੌਰ ਅਜ਼ਾ, ਬਲਿਆਲ ਜੋਨ ਤੋਂ ਬਲਜਿੰਦਰ ਸਿੰਘ ਆਪ, ਸੁਨੀਲ ਕੁਮਾਰ ਕਾਂਗਰਸ, ਜਗਸੀਰ ਸਿੰਘ ਅਜ਼ਾਦ, ਝਨੇਡੀ ਜਜੋਨ ਤੋਂ 4 ਸੁਖਜਿੰਦਰ ਸਿੰਘ ਆਪ, ਹਰਦੀਪ ਸਿੰਘ ਕਾਂਗਰਸ, ਬਿੰਦਰ ਸਿੰੰਘ ਸ਼੍ਰੋਮਣੀ ਅਕਾਲੀ ਦਲ, ਮਾਲਵਿੰਦਰ ਸਿੰਘ ਅਜ਼ਾਦ, ਨਦਾਮਪੁਰ ਜੋਨ ਤੋਂ 2 ਸੁਰਜੀਤ ਕੌਰ ਆਪ, ਹਰਪ੍ਰੀਤ ਸਿੰਘ ਕਾਂਗਰਸ, ਚੰਨੋਂ ਜੋਨ ਰਾਜਿੰਦਰ ਕੌਰ ਆਪ, ਰਜਿੰਦਰ ਕੌਰ ਕਾਂਗਰਸ, ਭੜ੍ਹੋ ਜੋਨ ਤੋਂ ਪਿੰਕੀ ਆਪ, ਸੀਮਾ ਕੌਰ ਕਾਂਗਰਸ, ਨਵਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ, ਬਾਲਦ ਕਲ੍ਹਾਂ ਜੋਨ ਤੋਂ ਵਿਕਰਮਜੀਤ ਸਿੰਘ ਆਪ, ਪਰਗਟ ਸਿੰਘ ਕਾਂਗਰਸ, ਬੂਟਾ ਸਿੰਘ ਸ਼੍ਰੋਮਣੀ ਅਕਾਲੀ ਦਲ, ਆਲੋਅਰਖ਼ ਜੋਨ ਤੋਂ ਦਰਸਨ ਸਿੰਘ ਆਪ, ਸੁਖਵੀਰ ਸਿੰਘ ਕਾਂਗਰਸ, ਬਲਦੇਵ ਸਿੰਘ, ਕੁਲਵੰਤ ਸਿੰਘ ਦੋਵੇਂ ਅਜ਼ਾਦ, ਕਾਲਾਝਾੜ ਜੋਨ ਤੋਂ ਨਿਰਭੈ ਸਿੰਘ ਆਮ ਆਦਮੀ ਪਾਰਟੀ, ਕਾਕੜਾ ਕੁਲਵੀਰ ਸਿੰਘ ਆਪ, ਦਰਸ਼ਨ ਸਿੰਘ ਅਜ਼ਾਦ ਅਤੇ ਸਕਰੌਦੀ ਜੋਨ ਤੋਂ ਚਰਨਜੀਤ ਕੌਰ ਆਪ ਅਤੇ ਨਰਦੀਪ ਕੌਰ ਕਾਂਗਰਸ ਦੇ ਉਮੀਦਵਾਰ ਚੋਣ ਲੜਨਗੇ। ਇਥੇ ਇਹ ਵੀ ਵਰਨਣਯੋਗ ਹੈ, ਕਿ ਸ਼੍ਰੋਮਣੀ ਅਕਾਲੀ ਦਲ 15 ਜੋਨਾਂ ਵਿਚੋਂ ਸਿਰਫ਼ 6 ਜੋਨਾਂ ’ਤੇ , ਭਾਜਪਾ 1 ਜੋਨ , ਕਾਂਗਰਸ 13 ਜੋਨਾਂ ’ਤੇ ਅਤੇ ਆਪ ਦੇ ਉਮੀਦਵਾਰ ਸਾਰੇ ਜੋਨਾਂ ਤੋਂ ਚੋਣ ਲੜ ਰਹੇ ਹਨ। ਇਹ ਵੀ ਦੱਸਣਯੋਗ ਹੈ, ਕਿ ਜਿਹੜੇ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਅਧਾਰ ’ਤੇ ਉਨ੍ਹਾਂ ਪਿੰਡਾਂ ਦੇ ਜੋਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ। ਇਹ ਵੀ ਦੱਸਣਯੋਗ ਹੈ ਕਿ ਕਾਲਾਝਾੜ ਜੋਨ ਤੋਂ 2 ਉਮੀਦਵਾਰਾਂ ਦੇ ਪੱਤਰ ਰੱਦ ਹੋਣ ਨਿਰਭੈ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ