ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 20 ਉਮੀਦਵਾਰਾਂ ਨੇ ਵਾਪਸ ਲਈਆਂ ਨਾਮਜ਼ਦਗੀਆਂ; 80 ਉਮੀਦਵਾਰ ਚੋਣ ਮੈਦਾਨ 'ਚ
ਸੰਗਰੂਰ, 6 ਦਸੰਬਰ ( ਧੀਰਜ ਪਸੋਰੀਆ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਤੇ 10 ਪੰਚਾਇਤ ਸੰਮਤੀ ਦੇ 162 ਜ਼ੋਨਾਂ ਦੀਆਂ ਚੋਣਾਂ ਤਹਿਤ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 100 ਉਮੀਦਵਾਰਾਂ ਵਿਚੋਂ ਅੱਜ 20 ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ ਤੇ 80 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਚੋਣਾਂ ਲਈ 529 ਉਮੀਦਵਾਰਾਂ ਵਿਚੋਂ 90 ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਤੇ ਹੁਣ 439 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਬਾਬਤ ਜ਼ੋਨ ਅੰਦਾਨਾ ਸਬੰਧੀ 04, ਭੁਟਾਲ ਕਲਾਂ 02, ਬਲਰਾਂ 01, ਛਾਜਲੀ 01, ਹੰਬਲਵਾਸ 01, ਬਡਰੁੱਖਾਂ 02, ਸ਼ੇਰੋਂ 02, ਖੇੜੀ 02, ਮਾਝੀ 01, ਮੰਗਵਾਲ 02, ਸ਼ੇਰਪੁਰ 01 ਅਤੇ ਘਨੌਰੀ ਕਲਾਂ 01 ਨਾਮਜ਼ਦਗੀ ਵਾਪਸ ਲਈ ਗਈ ਹੈ। ਪੰਚਾਇਤ ਸੰਮਤੀ ਸਬੰਧੀ ਅਨਦਾਨਾ ਐਟ ਮੂਨਕ ਸਬੰਧੀ 14, ਭਵਾਨੀਗੜ੍ਹ ਸਬੰਧੀ 17, ਛਾਜਲੀ 08, ਧੂਰੀ 06, ਦਿੜ੍ਹਬਾ 05, ਲਹਿਰਾਗਾਗਾ 06, ਸੰਗਰੂਰ 12, ਸ਼ੇਰਪੁਰ 08, ਸੁਨਾਮ ਊਧਮ ਸਿੰਘ ਵਾਲਾ 04 ਅਤੇ ਸੁਨਾਮ ਊਧਮ ਸਿੰਘ ਵਾਲਾ 2 ਸਬੰਧੀ 10 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ। ਚੋਣ 14 ਦਸੰਬਰ (ਐਤਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ 'ਤੇ ਹੋਵੇਗੀ।
;
;
;
;
;
;
;
;