ਜ਼ਿਲ੍ਹਾ ਪ੍ਰੀਸ਼ਦ ਦੇ 44 ਤੇ 5 ਬਲਾਕ ਸੰਮਤੀਆਂ ਦੇ 278 ਉਮੀਦਵਾਰ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜਣਗੇ
ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਦੇ 44 ਤੇ 5 ਬਲਾਕ ਸੰਮਤੀਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਬਲਾਕ ਸੰਮਤੀ ਨਡਾਲਾ ਦੇ ਲੱਖਣ ਕੇ ਪੱਡਾ ਜ਼ੋਨ, ਚੱਕੋਕੀ ਤੇ ਪੱਡਾ ਬੇਟ ਜ਼ੋਨ ਤੋਂ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ |
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚੋਂ 15 ਉਮੀਦਵਾਰਾਂ ਤੇ ਬਲਾਕ ਸੰਮਤੀਆਂ ਦੇ 124 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪਰਚੇ ਵਾਪਸ ਲਏ ਗਏ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਕਪੂਰਥਲਾ ਵਿਚ 59, ਫੱਤੂਢੀਂਗਾ ਵਿਚ 39, ਨਡਾਲਾ ਵਿਚ 50, ਫਗਵਾੜਾ ਵਿਚ 85 ਤੇ ਸੁਲਤਾਨਪੁਰ ਲੋਧੀ ਬਲਾਕ ਸੰਮਤੀ ਲਈ 45 ਉਮੀਦਵਾਰ ਚੋਣ ਲੜਣਗੇ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਨੰਗਲ ਲੁਬਾਣਾ ਜ਼ੋਨ ਤੋਂ 4, ਲੱਖਣ ਕੇ ਪੱਡਾ ਜ਼ੋਨ ਤੋਂ 5, ਰਮੀਦੀ ਜ਼ੋਨ ਤੋਂ 4, ਚੂਹੜਵਾਲ ਜ਼ੋਨ ਤੋਂ 4, ਸਿੱਧਵਾਂ ਦੋਨਾਂ ਜ਼ੋਨ ਤੋਂ 4, ਫੱਤੂਢੀਂਗਾ ਜ਼ੋਨ 4, ਟਿੱਬਾ ਜ਼ੋਨ ਤੋਂ 4, ਭਰੋਆਣਾ ਜ਼ੋਨ ਤੋਂ 5, ਫਗਵਾੜਾ ਪੱਛਮੀ ਜ਼ੋਨ ਤੋਂ 5 ਤੇ ਫਗਵਾੜਾ ਪੂਰਬੀ ਜ਼ੋਨ ਤੋਂ 5 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ |
;
;
;
;
;
;
;
;