JALANDHAR WEATHER

ਪੋਲਿੰਗ ਬੂਥਾਂ ਤੇ ਬੇਰੌਣਕੀ ਵੋਟ ਪਾਉਣ ਲਈ ਲੋਕਾਂ ’ਚ ਉਤਸ਼ਾਹ ਨਾ ਮਾਤਰ

ਕੋਟਲੀ ਸੂਰਤ ਮੱਲੀ, (ਬਟਾਲਾ), 14 ਦਸੰਬਰ (ਕੁਲਦੀਪ ਸਿੰਘ ਨਾਗਰਾ)- ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜੋਨ ਰਾਏ ਚੱਕ ਤੋਂ ਜਿਥੇ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ ਪਰ ਵੋਟਰਾਂ ਦਾ ਵੋਟ ਪਾਉਣ ਲਈ ਕੋਈ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਤੇ ਸਵੇਰੇ 10 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੇਰੌਣਕੀ ਦਿਖਾਈ ਦਿੱਤੀ ਭਾਵੇਂ ਕਿ ਤਿੰਨੇ ਪਾਰਟੀਆਂ ਦੇ ਸਮਰਥਕਾਂ ਵਲੋਂ ਪੋਲਿੰਗ ਬੂਥਾਂ ਤੋਂ ਹਟਵੇਂ ਆਪਣੇ ਬੂਥ ਲਗਾਏ ਹੋਏ ਹਨ ਪਰ ਵੋਟ ਪਾਉਣ ਲਈ ਲੋਕਾਂ ’ਚ ਕੋਈ ਰੁਚੀ ਨਹੀਂ ਹੈ। ਇਸ ਜੋਨ ਤੋਂ ਪਿਛਲੇ ਦਿਨਾਂ ਤੋਂ ਤਿੰਨਾਂ ਹੀ ਪਾਰਟੀਆਂ ਵਲੋਂ ਲੋਕਾਂ ਨੂੰ ਆਪੋ ਆਪਣੇ ਹੱਕ ’ਚ ਲਾਮਬੰਦ ਕੀਤਾ ਸੀ ਪਰ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਨਹੀਂ ਆਏ ਜਦੋਂ ਕਿ ਡੀ.ਐਸ.ਪੀ. ਜੋਗਾ ਸਿੰਘ ਡੇਰਾ ਬਾਬਾ ਨਾਨਕ ਤੇ ਐਸ.ਐਚ.ਓ. ਕਵਲਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪਿੰਡ ਰਾਏਚੱਕ ਤੇ ਨੇੜਲੇ ਪਿੰਡਾਂ ਦੇ ਬੂਥਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਾਉਣ ਦਾ ਦਾਅਵਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ