ਬਲਾਕ ਸੰਮਤੀ ਹਰਸ਼ਾ ਛੀਨਾ ਲਈ 34% ਅਤੇ ਚੋਗਾਵਾਂ ਲਈ 30% ਵੋਟਿੰਗ ਦਰਜ
ਹਰਸਾ ਛੀਨਾ, 14 ਦਸੰਬਰ (ਕੜਿਆਲ)- ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਬਲਾਕ ਸੰਮਤੀ ਹਰਸ਼ਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਤਹਿਤ ਪੈਂਦੇ ਖੇਤਰਾਂ ਵਿਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਮੁਕੰਮਲ ਹੋਇਆ। ਜਾਣਕਾਰੀ ਅਨੁਸਾਰ ਸਵੇਰ ਸਮੇਂ ਤੋਂ ਬਿਲਕੁੱਲ ਸੁਸਤ ਰਫਤਾਰ ਨਾਲ ਚੱਲ ਰਹੀ ਵੋਟਿੰਗ ਵਿਚ ਅਖੀਰਲੇ ਇਕ ਘੰਟੇ ਵਿਚ ਕੁਝ ਤੇਜ਼ੀ ਦੇਖਣ ਨੂੰ ਮਿਲੀ। ਇਸ ਸੰਬੰਧੀ ਚੋਣ ਅਮਲੇ ਦੇ ਕਰਮਚਾਰੀਆਂ ਅਮਿਤ ਚੌਧਰੀ, ਜਗਜੀਤ ਸਿੰਘ ਛੀਨਾ, ਮਿਲਣਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨਾਂ ਲਈ ਵੋਟਾਂ ਪੈਣ ਦੇ ਕੰਮ ਦੇ ਮੁਕੰਮਲ ਹੋਣ ਉਪਰੰਤ ਬਲਾਕ ਸੰਮਤੀ ਹਰਸ਼ਾ ਛੀਨਾ ਲਈ 34 ਫ਼ੀਸਦੀ ਅਤੇ ਬਲਾਕ ਸੰਮਤੀ ਚੋਗਾਵਾਂ ਲਈ 30 ਫ਼ੀਸਦੀ ਵੋਟਰਾਂ ਨੇ ਪੋਲਿੰਗ ਬੂਥਾਂ ਦਾ ਰੁਖ ਕਰਦਿਆਂ ਆਪਣੀਆਂ ਵੋਟਾਂ ਪਾਈਆਂ।
;
;
;
;
;
;
;
;