JALANDHAR WEATHER

ਤਪਾ ਮੰਡੀ (ਬਰਨਾਲਾ), ਚੋਗਾਵਾਂ/ਅੰਮ੍ਰਿਤਸਰ , ਮਜੀਠਾ/ ਅੰਮ੍ਰਿਤਸਰ 'ਤੇ ਮੱਤੇਵਾਲ 'ਚ ਜਾਣੋ ਵੋਟਾਂ ਦੀ ਸਥਿੱਤੀ

ਤਪਾ ਮੰਡੀ (ਬਰਨਾਲਾ),14 ਦਸੰਬਰ (ਪ੍ਰਵੀਨ ਗਰਗ) - ਬਲਾਕ ਸ਼ਹਿਣਾ 'ਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜੀਆ,ਜਿੱਥੇ ਕੋਈ ਵੀ ਅਣਸੁਖਾਵੀ ਘਟਨਾ ਸਾਹਮਣੇ ਨਹੀਂ ਆਈ।ਇਲਾਕੇ ਦੇ ਵੱਖ-ਵੱਖ ਪਿੰਡਾਂ ਮਹਿਤਾ, ਤਾਜੋ, ਘੁੰਨਸ, ਢਿਲਵਾਂ,ਜੈਮਲ ਸਿੰਘ ਵਾਲਾ, ਦਰਾਜ ਆਦਿ ਹੋਰ ਪਿੰਡਾਂ 'ਚ ਭਾਵੇਂ ਲੋਕਾਂ 'ਚ ਇਨ੍ਹਾਂ ਵੋਟਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ, ਪ੍ਰੰਤੂ ਫਿਰ ਵੀ ਇਕਾ ਦੁੱਕਾ ਪਿੰਡਾਂ 'ਚ ਬੂਥਾਂ ਤੇ ਵੋਟਿੰਗ ਕਰਨ ਲਈ ਲੋਕਾਂ ਦੀ ਲਾਈਨ ਹੀ ਨਹੀਂ ਟੁੱਟੀ।


ਬਲਾਕ ਚੋਗਾਵਾਂ ਦੇ ਪਿੰਡਾਂ 'ਚ 40 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
ਚੋਗਾਵਾਂ/ਅੰਮ੍ਰਿਤਸਰ 14 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅਮਨ ਅਮਾਨ ਨਾਲ ਹੋਈਆਂ । ਹਲਕਾ ਰਾਜਾ ਸਾਂਸੀ ਦੇ ਕਸਬਾ ਲੋਪੋਕੇ, ਪ੍ਰੀਤ ਨਗਰ, ਭੀਲੋਵਾਲ ਕੱਚਾ, ਸਾਰੰਗੜਾ, ਮੰਝ, ਕੱਕੜ ਆਦਿ ਪਿੰਡਾਂ ਵਿਚ ਲਗਭਗ 40 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਕਈ ਪੋਲਿੰਗ ਬੂਥਾਂ 'ਤੇ ਇਸ ਤੋਂ ਵੀ ਘੱਟ ਵੋਟ ਪੋਲ ਹੋਈਆਂ।


ਕਸਬਾ ਮਜੀਠਾ ਦੇ ਆਸ ਪਾਸ ਦੇ ਇਲਾਕਿਆ 'ਚ ਵੋਟਾਂ ਪੈਣ ਦਾ ਸੰਪਨ
ਮਜੀਠਾ/ ਅੰਮ੍ਰਿਤਸਰ, 14 ਦਸੰਬਰ ( ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)- ਕਸਬਾ ਮਜੀਠਾ ਦੇ ਆਸ ਪਾਸ ਦੇ ਇਲਾਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਇਥੇ ਜ਼ਿਕਰਯੋਗ ਹੈ ਕਿ ਭਾਵੇਂ ਵੋਟਰਾਂ ਵਿਚ ਇਨ੍ਹਾਂ ਵੋਟਾਂ ਸੰਬੰਧੀ ਉਤਸ਼ਾਹ ਘੱਟ ਵੇਖਿਆ ਗਿਆ ਪਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚ ਸਿਰ ਧੜ੍ਹ ਦੀ ਬਾਜ਼ੀ ਲੱਗੀ ਹੋਈ ਵੇਖੀ ਗਈ।


ਮੱਤੇਵਾਲ ਦੇ 3 ਪੋਲਿੰਗ ਬੂਥਾਂ 'ਤੇ ਜ਼ੋਨ ਤਰਸਿਕਾ ਵਿਚ ਸਭ ਤੋਂ ਵੱਧ ਪੋਲਿੰਗ
ਮੱਤੇਵਾਲ, 14 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸਵੇਰ 8 ਵਜ਼ੇ ਤੋਂ ਪੋਲੰਗ ਸ਼ੁਰੂ ਹੋਈ| ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੰਡ ਮੱਤੇਵਾਲ ਦੇ ਹੋਣ ਕਰਕੇ ਲੋਕਾਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਵੇਰ ਤੋਂ ਹੀ ਪਿੰਡ ਦੇ ਵੋਟਰਾਂ ਵਲੋਂ ਲੰਬੀਆਂ ਕਤਾਰਾਂ ਵਿਚ ਲਗਾ ਕੇ ਅਪਣੀ ਵੋਟਾਂ ਦਾ ਇਸਤੇਮਾਲ ਕੀਤਾ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ