ਕਸਬਾ ਲੋਪੋਕੇ ਅਤ ਠੱਠੀ ਭਾਈ ਵਿਚ ਅਮਨ-ਅਮਾਨ ਨਾਲ ਪੈ ਰਹੀਆਂ ਵੋਟਾਂ
ਚੋਗਾਵਾਂ/ਅੰਮ੍ਰਿਤਸਰ/ਠੱਠੀ ਭਾਈ (ਮੋਗਾ), 14 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਜਗਰੂਪ ਸਿੰਘ ਮਠਾੜੂ) - ਬਲਾਕ ਚੋਗਾਵਾਂ ਅਧੀਨ ਆਉਂਦੇ ਕਸਬਾ ਲੋਪੋਕੇ ਅਤੇ ਆਸ-ਪਾਸ ਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਾਂ ਅਮਨ-ਅਮਾਨ ਨਾਲ ਪੈ ਰਹੀਆਂ ਹਨ। ਇਸ ਸੰਬੰਧੀ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ, ਯੂਥ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਸੀਨੀਅਰ ਅਕਾਲੀ ਆਗੂ ਕਸ਼ਮੀਰ ਸਿੰਘ ਲਾਵੇਂ ਨੰਬਰਦਾਰ, ਸਰਕਲ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਨੰਬਰਦਾਰ/ਮੈਂਬਰ ਜਾਂਦੀ ਕਾਬਲ ਸਿੰਘ ਆਦਿ ਆਗੂਆ ਨੇ ਕਿਹਾ ਕਿ ਸਵੇਰ ਤੋਂ ਹੀ ਵੋਟਰ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸੇ ਤਰਾਂ ਜ਼ਿਲਾ ਪ੍ਰੀਸ਼ਦ ਜੂਨ ਵਾਂਦਰ ਅਧੀਨ ਆਉਂਦੇ ਪਿੰਡ ਠੱਠੀ ਭਾਈ ਅਤੇ ਬਲਾਕ ਸੰਮਤੀ ਅਧੀਨ ਪੈਣ ਵਾਲੀਆਂ ਵੋਟਾਂ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ, ਜਿਸ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ। ਬਜ਼ੁਰਗਾਂ ਦੀਆਂ ਵੋਟਾਂ ਨੂੰ ਲੈ ਕੇ ਨਿੱਕੀ ਮੋਟੀ ਨੋਕ ਝੋਕ ਦੇ ਚਲਦਿਆਂ ਕੁੱਲ ਮਿਲਾ ਕੇ ਹੁਣ ਤੱਕ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਧੁੱਪ ਨਿਕਲਦਿਆਂ ਹੀ ਲੋਕਾਂ ਵੱਲੋਂ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਨਾਲ ਪਹੁੰਚਿਆ ਜਾ ਰਿਹਾ ਹੈ।
;
;
;
;
;
;
;
;