ਸ਼ਾਂਤਮਈ ਮਾਹੌਲ ਨਾਲ ਚੱਲ ਰਹੀ ਵੋਟਿੰਗ ਪ੍ਰਕਿਰਿਆ
ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੱਖ ਵੱਖ ਪਿੰਡਾਂ ਵਿਚ ਬੂਥਾਂ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਹੁਣ ਤੱਕ ਦੀ ਚੋਣ ਪ੍ਰਕਿਰਿਆ ਸਹੀ ਸਲਾਮਤ ਚੱਲ ਰਹੀ ਹੈ ਤੇ ਮਾਹੌਲ ਸ਼ਾਂਤ ਹੈ ਪਰ ਵੋਟਿੰਗ ਦਾ ਸਮਾਂ 5 ਵਜੇ ਤੱਕ ਹੋਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕਰਦਿਆਂ ਇਸ ਵਾਰ ਨਵਾਂ ਇਤਿਹਾਸ ਸਿਰਜਣ ਦੀ ਗੱਲ ਕਹੀ।
;
;
;
;
;
;
;
;