ਪਿੰਡ ਤਾਜੋਕੇ ਵਿਖੇ ਅਮਨ ਅਮਾਨ ਨਾਲ ਚੱਲ ਰਿਹਾ ਵੋਟਾਂ ਦਾ ਕੰਮ, 32 ਪ੍ਰਤੀਸ਼ਦ ਵੋਟ ਹੋਈ ਪੋਲ
ਤਪਾ ਮੰਡੀ,14 ਦਸੰਬਰ (ਵਿਜੇ ਸ਼ਰਮਾ) ਬਰਨਾਲਾ ਜਿਲੇ ਦੇ ਪਿੰਡ ਤਾਜੋਕੇ ਵਿਖੇ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਅਕਾਲੀ ਦਲ ,ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਬੂਥ ਲੱਗੇ ਹੋਏ ਹਨ ਜਿੱਥੋਂ ਵੋਟਰ ਆਪਣੀ ਵੋਟ ਦੀ ਪਰਚੀ ਲੈ ਕੇ ਪੋਲਿੰਗ ਬੂਥਾਂ ਤੇ ਵੋਟ ਪੋਲ ਕਰ ਲਈ ਜਾਂਦੇ ਹਨ ਦੱਸ ਦਈਏ ਕਿ ਤਾਜੋਕੇ ਵਿਖੇ ਸਾਢੇ 12 ਵਜੇ ਦੇ ਕਰੀਬ 32 ਪ੍ਰਤੀਸ਼ਦ ਵੋਟ ਪੋਲ ਹੋ ਚੁੱਕੀ ਹੈ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਅਤੇ ਵੋਟਰ ਘਰਾਂ ਤੋਂ ਵੋਟ ਪਾਉਣ ਲਈ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ।
;
;
;
;
;
;
;
;