JALANDHAR WEATHER

ਜਲਾਲਾਬਾਦ 'ਚ ਅਮਨ ਸ਼ਾਂਤੀ ਨਾਲ ਚਲ ਰਿਹੈ ਚੋਣਾਂ ਦਾ ਕੰਮ, ਲੋਕਾਂ 'ਚ ਉਤਸ਼ਾਹ ਘੱਟ

ਜਲਾਲਾਬਾਦ, 14 ਦਸੰਬਰ (ਕਰਨ ਚੁਚਰਾ)-ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਜਿੱਥੇ ਚੋਣ ਅਖਾੜਾ ਕਈ ਦਿਨਾਂ ਤੋਂ ਭੱਖ ਰਿਹਾ ਸੀ | ਜਲਾਲਾਬਾਦ ਵਿਧਾਨ ਸਭਾ ਹਲਕਾ ਜੋ ਪੰਜਾਬ ਦੀ ਹੋਟ ਸੀਟ ਮੰਨਿਆ ਗਿਆ ਹੈ ਵਿਚ ਵੀ ਚੋਣਾਂ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ | ਚੋਣਾਂ ਦੌਰਾਨ ਪਿਛਲੇ ਸਮੇਂ ਨੂੰ ਜੇਕਰ ਦੇਖੀਏ ਤਾਂ ਇਸ ਵਾਰ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਕੋਈ ਖਾਸਾ ਉਤਸ਼ਾਹ ਨਹੀ ਦੇਖਿਆ ਗਿਆ | ਹਾਲਾਕਿ ਚੋਣ ਬੂਥਾਂ 'ਤੇ ਭੀੜ ਵੀ ਘੱੱਟ ਦਿਖਾਈ ਦਿੱਤੀ, ਪਰ ਵੱਡੀ ਗੱਲ ਇਹ ਸੀ ਕਿ ਬਹੁ ਚਰਚਿਤ ਹਲਕਾ ਹੋਣ ਦੇ ਬਾਵਜੂਦ ਵੀ ਦੁਪਹਿਰ 2 ਵਜੇ ਤੱਕ ਚੋਣਾਂ ਦਾ ਕੰਮ ਪੂਰੇ ਅਮਨ ਸ਼ਾਂਤੀ ਨਾਲ ਚਲ ਰਿਹਾ ਹੈ | ਜਲਾਲਾਬਾਦ ਹਲਕੇ ਦੀਆਂ 25 ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਪੈ ਰਹੀਆਂ ਹਨ ਵੋਟਾਂ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ