JALANDHAR WEATHER

ਬਲਾਕ ਮੱਖੂ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ ਅਤੇ ਅਕਬਰ ਵਾਲਾ ਜ਼ੋਨ 'ਚ 53 ਪ੍ਰਤੀਸ਼ਤ ਦੇ ਕਰੀਬ ਹੋਈ ਪੋਲਿੰਗ

ਮੱਖੂ (ਫ਼ਿਰੋਜ਼ਪੁਰ) , 14 ਦਸੰਬਰ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਬਲਾਕ ਮੱਖੂ ਦੇ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ 13 ਅਤੇ ਅਕਬਰ ਵਾਲਾ 14 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 53 ਪ੍ਰਤੀਸ਼ਤ ਦੇ ਕਰੀਬ ਵੋਟ ਪੋਲਿੰਗ ਹੋਈ। ਇਕਾ-ਦੁਕਾ ਘਟਨਾ ਨੂੰ ਛੱਡ ਕੇ ਸ਼ਾਂਤੀਪੂਰਵ ਚੋਣ ਨੇਪਰੇ ਚੜ੍ਹੀ । ਬਲਾਕ ਮੱਖੂ ਦੇ ਪਿੰਡ ਫ਼ਤਹਿਗੜ੍ਹ ਸਭਰਾ ਬੂਥ ਨੰਬਰ 112 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਦੂਸਰੀਆਂ ਪਾਰਟੀਆਂ ਨਾਲ ਮਿਲੀ ਭੁਗਤ ਦੇ ਦੋਸ਼ ਲਾਉਣ ਤੋਂ ਬਾਅਦ ਕਾਫੀ ਚਿਰ ਲਈ ਵੋਟਾਂ ਪੈਣ ਵਿਚ ਰੁਕਾਵਟ ਆਈ ਅਤੇ ਬਾਅਦ ਵਿਚ ਪ੍ਰਜਾਈਡਿੰਗ ਅਫ਼ਸਰ ਨੂੰ ਬਦਲ ਦਿੱਤਾ ਗਿਆ ਤੇ ਵੋਟਾਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ। ਘੁੱਦੂ ਵਾਲਾ ਅਤੇ ਝਾਮਕੇ ਵੀ ਵੋਟਾਂ ਦੇਰ ਨਾਲ ਸ਼ੁਰੂ ਹੋਈਆਂ ਕਿਉਂਕਿ ਬੈਲਟ ਪੇਪਰ ਟਾਈਮ ਨਾਲ ਨਹੀਂ ਸੀ ਪਹੁੰਚੇ। ਆਮ ਆਦਮੀ,ਕਾਂਗਰਸ,ਅਕਾਲੀ ਦਲ ਤੇ ਭਾਜਪਾ ਵਲੋਂ ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਕਿਸ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ ਇਹ ਤਾਂ ਗਿਣਤੀ ਵਾਲੇ ਦਿਨ ਹੀ ਪਤਾ ਲੱਗੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ