ਸ਼ਾਹਕੋਟ ਬਲਾਕ ਸੰਮਤੀ ਚੋਣਾਂ ਵਿਚ 15 ’ਚੋਂ ਕਾਂਗਰਸ 9 ਸੀਟਾਂ ’ਤੇ ਅੱਗੇ
ਸ਼ਾਹਕੋਟ, 17 ਦਸੰਬਰ (ਏ.ਐਸ.ਅਰੋੜਾ, ਸੁਖਦੀਪ ਸਿੰਘ)- ਬਲਾਕ ਸੰਮਤੀ ਸ਼ਾਹਕੋਟ ਦੀਆਂ ਚੋਣਾਂ ਤੋਂ ਬਾਅਦ ਸਰਕਾਰੀ ਕਾਲਜ, ਸ਼ਾਹਕੋਟ ਵਿਖੇ ਬਣੇ ਗਿਣਤੀ ਕੇਂਦਰ ਵਿਚ ਸਵੇਰ ਤੋਂ ਚੱਲ ਰਹੀ ਗਿਣਤੀ ਪ੍ਰਕਿਰਿਆ ਦੌਰਾਨ 15 ਸੀਟਾਂ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ 9 ਸੀਟਾਂ ’ਤੇ ਅੱਗੇ ਚੱਲ ਰਹੇ ਹਨ, ਜਦਕਿ ਆਮ ਆਦਮੀ ਪਾਰਟੀ 5 ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਮੀਦਵਾਰ ਜਿੱਤ ਵੱਲ ਵੱਧ ਰਹੇ ਹਨ। ਇਸ ਦੌਰਾਨ ਗਿਣਤੀ ਕੇਂਦਰ ਦੇ ਬਾਹਰ ਉਮੀਦਵਾਰਾਂ ਤੇ ਸਮਰਥਕਾਂ ਦੀ ਭੀੜ ਜੁਟੀ ਹੋਈ ਹੈ, ਜੋ ਕਿ ਜਿੱਤ ਦਾ ਇੰਤਜਾਰ ਕਰ ਰਹੇ ਹਨ।
;
;
;
;
;
;
;
;