ਹਾਈ ਕੋਰਟ ਦੇ ਵਕੀਲਾਂ ਨੇ ਵਾਪਿਸ ਲਈ ਹੜਤਾਲ
ਚੰਡੀਗੜ੍ਹ, 18 ਦਸੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਵਕੀਲਾਂ ਦੀ ਹੜਤਾਲ ਅੱਜ ਖਤਮ ਹੋ ਗਈ।ਬਾਰ ਐਸੋਸੀਏਸ਼ਨ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ, ਜਦੋਂ ਹਿਸਾਰ ਪੁਲਿਸ ਦੇ ਐਸ.ਐਚ.ਓ. ਦੇ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਗਈ।
ਦਰਅਸਲ ਇਹ ਪੂਰਾ ਵਿਵਾਦ ਹਿਸਾਰ 'ਚ ਇਕ ਵਕੀਲ ਨਾਲ ਹੋਈ ਪੁਲਿਸ ਦੀ ਬਦਸਲੂਕੀ ਨਾਲ ਜੁੜਿਆ ਸੀ। ਵਕੀਲਾਂ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਨੇ ਇਕ ਵਕੀਲ ਦੇ ਘਰ 'ਚ ਵੜ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਵਕੀਲਾਂ ਵਲੋਂ ਹੜਤਾਲ ਕੀਤੀ ਜਾਂ ਰਹੀ ਸੀ ਅਤੇ ਦੋਸ਼ੀ ਪੁਲਿਸ ਅਧਿਕਾਰੀ ਦੇ ਖਿਲਾਫ਼ ਕਾਰਵਾਈ ਦੀ ਮੰਗ ਹੋ ਰਹੀ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਵਲੋਂ ਭਾਰੀ ਵਿਰੋਧ ਅਤੇ ਦਬਾਅ ਨੂੰ ਦੇਖਦੇ ਹੋਏ ਹਿਸਾਰ ਪੁਲਿਸ ਪ੍ਰਸ਼ਾਸਨ ਨੇ ਮੁਲਜ਼ਮ ਐਸ.ਐਚ.ਓ. ਦੇ ਖਿਲਾਫ਼ ਕਾਰਵਾਈ ਕੀਤੀ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ 'ਲਾਈਨ ਹਾਜ਼ਰ' ਕਰ ਦਿੱਤਾ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਕੀਲਾਂ ਨੇ ਆਪਣੀ ਮੰਗ ਪੂਰੀ ਹੋਣ 'ਤੇ ਹੜਤਾਲ ਖ਼ਤਮ ਕਰ ਦਿੱਤੀ, ਜਿਸ ਨਾਲ ਹੁਣ ਕੋਰਟ ਦਾ ਕੰਮਕਾਜ ਆਮ ਵਾਂਗ ਚੱਲ ਸਕੇਗਾ।
;
;
;
;
;
;
;
;