ਉਤਰਾਖ਼ੰਡ:ਖੱਡ ਵਿਚ ਡਿੱਗੀ ਗੱਡੀ, ਤਿੰਨ ਦੀ ਮੌਤ
ਦੇਹਰਾਦੂਨ, 18 ਦਸੰਬਰ- ਉਤਰਾਖ਼ੰਡ ਦੇ ਪੀਲੀਭੀਤ ਤੋਂ ਕੈਂਚੀ ਧਾਮ ਜਾ ਰਹੀ ਸੈਲਾਨੀਆਂ ਨਾਲ ਭਰੀ ਇਕ ਸਕਾਰਪੀਓ ਗੱਡੀ ਕੰਟਰੋਲ ਗੁਆ ਬੈਠੀ ਅਤੇ ਭਵਾਲੀ-ਅਲਮੋੜਾ ਰਾਸ਼ਟਰੀ ਰਾਜਮਾਰਗ 'ਤੇ ਨਿਗਲਟ ਨੇੜੇ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਇਆ ਗਿਆ ਅਤੇ ਖੱਡ ਵਿਚੋਂ ਕੱਢ ਕੇ ਭਵਾਲੀ ਸੀ.ਐਚ.ਸੀ. ਲਿਜਾਇਆ ਗਿਆ।
;
;
;
;
;
;
;
;