ਧੁੰਦ ਕਾਰਨ ਟਕਰਾਈਆਂ ਦੋ ਸਕੂਲੀ ਬੱਸਾਂ, ਵੱਡੇ ਨੁਕਸਾਨ ਤੋਂ ਬਚਾਅ
ਮੋਹਾਲੀ, 18 ਦਸੰਬਰ- ਧੁੰਦ ਕਾਰਨ ਅੱਜ ਸਵੇਰੇ ਮੋਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ 'ਤੇ ਦੋ ਸਕੂਲ ਬੱਸਾਂ ਆਪਸ ਵਿਚ ਟਕਰਾ ਗਈਆਂ। ਇਕ ਬੱਸ ਕੁਰਾਲੀ ਤੋਂ ਆ ਰਹੀ ਸੀ ਜਦੋਂ ਕਿ ਦੂਜੀ ਗਲਤ ਪਾਸੇ ਤੋਂ ਕੁਰਾਲੀ ਜਾ ਰਹੀ ਸੀ, ਜਿਸ ਕਾਰਨ ਦੋਵੇਂ ਟਕਰਾ ਗਈਆਂ। ਹਾਦਸੇ ਵਿਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
;
;
;
;
;
;
;
;
;