ਸਟੈਚੂ ਆਫ਼ ਯੂਨਿਟੀ ਦੇ ਮੂਰਤੀਕਾਰ ਰਾਮ ਸੁਤਾਰ ਦਾ ਦਿਹਾਂਤ
ਨਵੀਂ ਦਿੱਲੀ, 18 ਦਸੰਬਰ- ਦੁਨੀਆ ਦੀ ਸਭ ਤੋਂ ਉੱਚੀ ਮੂਰਤੀ, ਸਟੈਚੂ ਆਫ਼ ਯੂਨਿਟੀ ਦੇ ਪ੍ਰਸਿੱਧ ਮੂਰਤੀਕਾਰ ਅਤੇ ਆਰਕੀਟੈਕਟ ਰਾਮ ਵਣਜੀ ਸੁਤਾਰ ਦਾ ਬੁੱਧਵਾਰ ਦੇਰ ਰਾਤ ਨੋਇਡਾ ਸਥਿਤ ਉਨ੍ਹਾਂ ਦੇ ਘਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਅਨਿਲ ਸੁਤਾਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਉਹ 100 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਉਮਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਸਨ। ਅੱਜ ਜਾਰੀ ਇਕ ਪ੍ਰੈਸ ਬਿਆਨ ਵਿਚ ਅਨਿਲ ਸੁਤਾਰ ਨੇ ਕਿਹਾ ਕਿ ਬਹੁਤ ਦੁੱਖ ਨਾਲ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਮੇਰੇ ਪਿਤਾ ਸ੍ਰੀ ਰਾਮ ਵਣਜੀ ਸੁਤਾਰ ਦਾ 17 ਦਸੰਬਰ ਦੀ ਅੱਧੀ ਰਾਤ ਨੂੰ ਸਾਡੇ ਘਰ ਵਿਚ ਦਿਹਾਂਤ ਹੋ ਗਿਆ।
ਦੱਸ ਦੇਈਏ ਕਿ ਉਨ੍ਹਾਂ ਦੀਆਂ ਮਹੱਤਵਪੂਰਨ ਕਲਾਕ੍ਰਿਤੀਆਂ ਵਿਚ ਮਹਾਤਮਾ ਗਾਂਧੀ ਦੀ ਧਿਆਨ ਮੂਰਤੀ ਅਤੇ ਸੰਸਦ ਕੰਪਲੈਕਸ ਵਿਚ ਘੋੜੇ 'ਤੇ ਸਵਾਰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਾਨਦਾਰ ਮੂਰਤੀ ਸ਼ਾਮਿਲ ਹੈ। ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਸਮਰਪਿਤ ਗੁਜਰਾਤ ਵਿਚ ਸਟੈਚੂ ਆਫ਼ ਯੂਨਿਟੀ ਨੇ ਉਨ੍ਹਾਂ ਨੂੰ ਵਿਸ਼ਵਵਿਆਪੀ ਮਾਨਤਾ ਦਿੱਤੀ। ਰਾਮ ਸੁਤਾਰ ਨੂੰ ਉਨ੍ਹਾਂ ਦੇ ਯੋਗਦਾਨ ਲਈ ਪਦਮ ਸ੍ਰੀ (1999) ਅਤੇ ਪਦਮ ਭੂਸ਼ਣ (2016) ਨਾਲ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿਚ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਦੇ ਸਭ ਤੋਂ ਵੱਡੇ ਸਨਮਾਨ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
;
;
;
;
;
;
;
;
;