ਮਹਾਤਮਾ ਗਾਂਧੀ ਅਤੇ ਭਗਵਾਨ ਰਾਮ ਵਿਚਕਾਰ ਪੈਦਾ ਕੀਤਾ ਜਾ ਰਿਹੈ ਬੇਲੋੜਾ ਫਰਕ- ਮਨੀਸ਼ ਤਿਵਾੜੀ
ਨਵੀਂ ਦਿੱਲੀ, 18 ਦਸੰਬਰ- ਮਨਰੇਗਾ ਦੇ ਨਾਮ ਬਦਲਣ ਦੇ ਵਿਵਾਦ 'ਤੇ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਤੁਸੀਂ ਮਹਾਤਮਾ ਗਾਂਧੀ ਦਾ ਅਪਮਾਨ ਕਰ ਰਹੇ ਹੋ, ਤੁਸੀਂ ਮਹਾਤਮਾ ਗਾਂਧੀ ਅਤੇ ਭਗਵਾਨ ਰਾਮ ਵਿਚਕਾਰ ਬੇਲੋੜਾ ਫਰਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜਦੋਂ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ ਤਾਂ ਤੁਸੀਂ ਜਾਣਦੇ ਹੋ ਕਿ ਗੋਡਸੇ ਕਿਸ ਸੰਗਠਨ ਨਾਲ ਜੁੜਿਆ ਹੋਇਆ ਸੀ। ਗਾਂਧੀ ਜੀ ਦੇ ਆਖਰੀ ਸ਼ਬਦ 'ਹੇ ਰਾਮ' ਸਨ।ਉਨ੍ਹਾਂ ਕਿਹਾ ਕਿ ਇੰਨੀ ਵਧੀਆ ਯੋਜਨਾ, ਜਿਸ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ 'ਤੇ ਰੱਖਿਆ ਗਿਆ ਸੀ, ਜਿਸ ਨੇ ਕਰੋੜਾਂ ਗਰੀਬ ਲੋਕਾਂ ਲਈ ਸਮਾਜਿਕ ਸੁਰੱਖਿਆ ਜਾਲ ਦਾ ਕੰਮ ਕੀਤਾ, ਤੁਸੀਂ ਇਸ ਨੂੰ ਖਤਮ ਕਰਨ 'ਤੇ ਕਿਉਂ ਅੜੇ ਹੋ? ਉਨ੍ਹਾਂ ਨੇ ਮਨਰੇਗਾ ਵਿਚ ਮੌਜੂਦ ਰੁਜ਼ਗਾਰ ਗਰੰਟੀ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ।
;
;
;
;
;
;
;
;
;