JALANDHAR WEATHER

ਮਹਾਰਾਸ਼ਟਰ ਨਗਰ ਕੌਂਸਲ ਤੇ ਪ੍ਰੀਸ਼ਦ ਚੋਣਾਂ: ਭਾਜਪਾ ਦੀ ਰਿਕਾਰਡ ਜਿੱਤ

ਮੁੰਬਈ, 21 ਦਸੰਬਰ - ਭਾਜਪਾ ਨੇ ਮਹਾਰਾਸ਼ਟਰ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਚ ਰਿਕਾਰਡ ਕਾਇਮ ਕੀਤਾ ਹੈ। ਭਾਜਪਾ ਦੇ 48 ਫ਼ੀਸਦੀ ਕੌਂਸਲਰ ਪਾਰਟੀ ਦੇ ਚਿੰਨ੍ਹ ’ਤੇ ਚੋਣ ਜਿੱਤੇ ਹਨ ਅਤੇ ਇਸ ਦੇ ਉਮੀਦਵਾਰ 129 ਨਗਰ ਕੌਂਸਲਾਂ ਵਿਚ ਪ੍ਰਧਾਨ ਚੁਣੇ ਗਏ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਕਜੁੱਟਤਾ ਅਤੇ ਸਰਕਾਰ ਦੇ ਵਿਕਾਸ ਏਜੰਡੇ ਕਾਰਨ ਮਹਯੁਤੀ ਗੱਠਜੋੜ ਨੂੰ ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ’ਚ ਕਾਮਯਾਬੀ ਮਿਲੀ ਹੈ।

 

ਫੜਨਵੀਸ ਨੇ ਕਿਹਾ ਕਿ ਭਾਜਪਾ ਇਕ ਫਿਰ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਦੇ 3,300 ਕੌਂਸਲਰ ਚੁਣੇ ਗਏ ਹਨ ਜੋ ਇਕ ਰਿਕਾਰਡ ਹੈ। 75 ਫ਼ੀਸਦ ਨਗਰ ਪਰਿਸ਼ਦਾਂ ’ਚ ਮਹਾਯੁਤੀ ਦੇ ਉਮੀਦਵਾਰ ਪ੍ਰਧਾਨ ਚੁਣੇ ਗਏ ਹਨ। ਦੂਜੇ ਪਾਸੇ ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਪੈਸੇ ਦੇ ਜ਼ੋਰ ਨਾਲ ਚੋਣਾਂ ਜਿੱਤੀਆਂ ਹਨ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਈ.ਵੀ.ਐਮ. ਨਾਲ ਛੇੜਛਾੜ ਜ਼ਰੀਏ ਹੀ ਚੋਣਾਂ ਜਿੱਤੀਆਂ ਗਈਆਂ ਹਨ। ਵਿਰੋਧੀ ਧਿਰ ਕਾਂਗਰਸ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਨੇ ਚੋਣ ਕਮਿਸ਼ਨ ’ਤੇ ਸੱਤਾਧਾਰੀ ਮਹਾਯੁਤੀ ਦੀ ਜਿੱਤ ਵਿਚ ਮਦਦ ਕਰਨ ਦਾ ਦੋਸ਼ ਲਗਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ