JALANDHAR WEATHER

ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਦੀ ਓਵਰਡੋਜ਼ ਨਾਲ ਹੋਈ ਮੌਤ

ਬਠਿੰਡਾ/ਤਲਵੰਡੀ ਸਾਬੋ/ਸੀਂਗੋ ਮੰਡੀ ,24 ਦਸੰਬਰ (ਲਕਵਿੰਦਰ ਸ਼ਰਮਾ) - ਭਾਵੇਂ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਯੁੱਧ ਨਸ਼ਿਆਂ ਵਿਰੁੱਧ ਲਹਿਰ ਚਲਾ ਕੇ ਨਸ਼ਾ ਰੋਕਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ ਜਦੋਂ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਲੇਲੇਵਾਲਾ ਵਿਚ ਇਕ ਮਾਪਿਆਂ ਦੇ ਇਕਲੌਤੇ ਵਿਅਹੁਤਾ ਸਪੁੱਤਰ ਹਿੰਮਤ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮਾਪਿਆਂ ਦੇ ਇਕਲੌਤੇ ਸਪੁੱਤਰ ਹਿੰਮਤ ਸਿੰਘ ਦੀ ਦਾਦੀ ਹਰਪਾਲ ਕੌਰ ਅਤੇ ਮਾਤਾ ਰਾਣੋ ਕੌਰ ਨੇ ਦੱਸਿਆ ਕਿ ਹਿੰਮਤ ਸਿੰਘ ਪਿੰਡ ਲੇਲੇ ਵਾਲਾ ਦੇ ਮਾਪਿਆਂ ਦੇ ਇਕਲੌਤੇ ਸਪੁੱਤਰ ਸੀ ਜਿਸ ਨੂੰ ਪਿੰਡ ਦੇ ਕੁਝ ਨੌਜਵਾਨ ਇਹ ਕਹਿ ਕੇ ਘਰੋਂ ਲੈ ਗਏ ਕਿ ਆਪਾਂ ਕਿਸੇ ਦਾ ਸਮਝੌਤਾ ਕਰਵਾਉਣਾ ਹੈ ਤੇ ਖੇਤ ਵਿਚ ਜਾ ਕੇ ਉਸ ਨੂੰ ਚਿੱਟਾ ਪਿਲਾ ਦਿੱਤਾ। ਉਸ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਰਿਵਾਰ ਨੇ ਪਿੰਡ ਦੇ ਕੁਝ ਲੋਕਾਂ 'ਤੇ ਧੜੱਲੇ ਨਾਲ ਨਸ਼ਾ ਵੇਚਣ ਦੇ ਦੋਸ਼ ਲਾਉਂਦਿਆਂ ਪੁਲਿਸ ਤੋਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਧਰ ਇਸ ਸੰਬੰਧੀ ਜਦੋਂ ਤਲਵੰਡੀ ਸਾਬੋ ਦੇ ਡੀ.ਐਸ.ਪੀ. ਹਰਪ੍ਰੀਤ ਸਿੰਘ ਤੇ ਥਾਣਾ ਮੁਖੀ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੀ ਮੌਤ ਸੰਬੰਧੀ ਦੱਸਦਿਆਂ ਕਿਹਾ ਕਿ ਅਸੀਂ ਪਿੰਡ ਲੇਲੇਵਾਲਾ ਦੇ 3 ਨੌਜਵਾਨਾਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਵਿਚੋਂ 2 ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ