JALANDHAR WEATHER

ਰੱਦ ਕੀਤੀ ਜਾਣੀ ਚਾਹੀਦੀ ਹੈ, ਕੁਲਦੀਪ ਸੇਂਗਰ ਦੀ ਜ਼ਮਾਨਤ - ਪੀੜਤ ਪਰਿਵਾਰ

ਨਵੀਂ ਦਿੱਲੀ, 24 ਦਸੰਬਰ - : 2017 ਦੀ ਉਨਾਵ ਜਬਰ ਜਨਾਹ ਪੀੜਤਾ ਦੀ ਮਾਂ ਨੇ ਕਿਹਾ, "ਸਾਨੂੰ ਇਨਸਾਫ਼ ਨਹੀਂ ਮਿਲਿਆ... ਉਹ ਮੇਰੀ ਧੀ ਨੂੰ ਬੰਦੀ ਬਣਾ ਰਹੇ ਹਨ... ਇਹ ਸੁਰੱਖਿਆ ਕਰਮਚਾਰੀ ਸਾਨੂੰ ਸਾਰਿਆਂ ਨੂੰ ਮਾਰਨਾ ਚਾਹੁੰਦੇ ਹਨ। ਉਹ ਮੇਰੀ ਧੀ ਨੂੰ ਸੀਆਰਪੀਐਫ ਗੱਡੀ ਵਿਚ ਲੈ ਗਏ... ਕੁਲਦੀਪ ਸੇਂਗਰ ਦੀ ਜ਼ਮਾਨਤ ਰੱਦ ਕੀਤੀ ਜਾਣੀ ਚਾਹੀਦੀ ਹੈ; ਨਹੀਂ ਤਾਂ, ਅਸੀਂ ਆਪਣੀ ਜਾਨ ਦੇ ਦੇਵਾਂਗੇ... ਨਹੀਂ ਤਾਂ, ਸਾਨੂੰ ਮਾਰ ਦਿੱਤਾ ਜਾਵੇਗਾ; ਅਸੀਂ ਸੁਰੱਖਿਅਤ ਨਹੀਂ ਹਾਂ..."।
ਦੱਸ ਦਈਏ ਕਿ ਕੱਲ੍ਹ ਦਿੱਲੀ ਹਾਈ ਕੋਰਟ ਜਸਟਿਸ ਸੁਬਰਾਮਨੀਅਮ ਪ੍ਰਸਾਦ ਅਤੇ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਦੀ ਸਜ਼ਾ ਨੂੰ ਉਸ ਦੀ ਸਜ਼ਾ ਵਿਰੁੱਧ ਅਪੀਲ ਲੰਬਿਤ ਰਹਿਣ ਤੱਕ ਮੁਲਤਵੀ ਕਰ ਦਿੱਤਾ ਸੀ। ਅਦਾਲਤ ਨੇ ਸੇਂਗਰ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ 'ਤੇ ਰੋਕ ਲਾਉਂਦੇ ਹੋਏ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਅਤੇ ਉਸ ਨੂੰ 15 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਅਦਾਲਤ ਨੇ ਇਹ ਸ਼ਰਤ ਰੱਖੀ ਹੈ ਕਿ ਕੁਲਦੀਪ ਸੇਂਗਰ, ਪੀੜਤ ਦੇ 5 ਕਿੱਲੋਮੀਟਰ ਦੇ ਦਾਇਰੇ ਵਿਚ ਨਹੀਂ ਜਾ ਸਕੇਗਾ। ਸੇਂਗਰ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਪਵੇਗਾ ਅਤੇ ਹਰ ਸੋਮਵਾਰ ਨੂੰ ਪੁਲਿਸ ਥਾਣੇ 'ਚ ਹਾਜ਼ਰੀ ਲਗਾਉਣੀ ਪਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ