JALANDHAR WEATHER

ਖਾਲਿਦਾ ਜ਼ਿਆ ਦੇ ਪੁੱਤਰ 17 ਸਾਲਾਂ ਬਾਅਦ ਪਰਤੇ ਬੰਗਲਾਦੇਸ਼

ਢਾਕਾ, 25 ਦਸੰਬਰ-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ 17 ਸਾਲਾਂ ਬਾਅਦ ਦੇਸ਼ ਵਾਪਸ ਆਏ ਹਨ। ਉਨ੍ਹਾਂ ਦੀ ਪਾਰਟੀ ਬੀ.ਐਨ.ਪੀ. ਦੇ ਇਕ ਲੱਖ ਵਰਕਰ ਉਨ੍ਹਾਂ ਦਾ ਸਵਾਗਤ ਕਰਨ ਲਈ ਢਾਕਾ ਹਵਾਈ ਅੱਡੇ ਦੇ ਨੇੜੇ ਇਕੱਠੇ ਹੋਏ ਸਨ। ਰਹਿਮਾਨ 2008 ਵਿਚ ਗ੍ਰਿਫ਼ਤਾਰੀ ਤੋਂ ਬਚਣ ਲਈ ਲੰਡਨ ਚਲਾ ਗਿਆ ਸੀ। ਉਸ ਸਮੇਂ ਹਸੀਨਾ ਸਰਕਾਰ ਦੌਰਾਨ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਲੰਬਿਤ ਸਨ।

ਬੰਗਲਾਦੇਸ਼ ਵਿਚ ਅਗਲੇ ਸਾਲ 12 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ 'ਤੇ ਪਾਬੰਦੀ ਲਗਾਈ ਗਈ ਹੈ। ਨਤੀਜੇ ਵਜੋਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਜਿੱਤ ਦੀ ਪ੍ਰਮੁੱਖ ਦਾਅਵੇਦਾਰ ਹੈ। ਬੀ.ਐਨ.ਪੀ. ਚੇਅਰਪਰਸਨ ਖਾਲਿਦਾ ਜ਼ਿਆ 80 ਸਾਲ ਦੀ ਹੈ ਅਤੇ ਗੰਭੀਰ ਰੂਪ ਵਿਚ ਬਿਮਾਰ ਹੈ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਰਹਿਮਾਨ ਅਗਲੇ ਪ੍ਰਧਾਨ ਮੰਤਰੀ ਲਈ ਦਾਅਵੇਦਾਰ ਹੋ ਸਕਦੇ ਹਨ। ਹਵਾਈ ਅੱਡੇ 'ਤੇ ਨਿੱਘੇ ਸਵਾਗਤ ਤੋਂ ਬਾਅਦ ਬੀ.ਐਨ.ਪੀ. ਨੇਤਾ ਤਾਰਿਕ ਰਹਿਮਾਨ ਇਕ ਲਾਲ-ਹਰੇ ਰੰਗ ਦੀ ਬੱਸ (ਪਾਰਟੀ ਦਾ ਰੰਗ) 'ਤੇ ਸਵਾਰ ਹੋਏ ਅਤੇ ਅੱਗੇ ਲਈ ਰਵਾਨਾ ਹੋਏ।

ਪਾਰਟੀ ਨੇ ਉਨ੍ਹਾਂ ਲਈ ਇਕ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਹੈ। ਹਵਾਈ ਅੱਡੇ ਤੋਂ ਨਿਕਲਦੇ ਸਮੇਂ ਤਾਰਿਕ ਰਹਿਮਾਨ ਨੇ ਆਪਣੇ ਜੁੱਤੇ ਉਤਾਰ ਦਿੱਤੇ ਅਤੇ ਹਵਾਈ ਅੱਡੇ ਦੇ ਬਾਹਰ ਜ਼ਮੀਨ 'ਤੇ ਨੰਗੇ ਪੈਰੀਂ ਖੜ੍ਹੇ ਹੋ ਗਏ ਤੇ ਇਕ ਮੁੱਠੀ ਮਿੱਟੀ ਚੁੱਕ ਇਸ ਨੂੰ ਛੂਹਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ