ਓਡੀਸ਼ਾ:ਇਕ ਮਹਿਲਾ ਸਮੇਤ ਤਿੰਨ ਮਾਓਵਾਦੀ ਢੇਰ
ਭੁਵਨੇਸ਼ਵਰ, 25 ਦਸੰਬਰ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਮਹਿਲਾ ਕੈਡਰ ਸਮੇਤ ਤਿੰਨ ਮਾਓਵਾਦੀ ਮਾਰੇ ਗਏ। ਇਹ ਮੁਕਾਬਲਾ ਬੁੱਧਵਾਰ ਰਾਤ ਨੂੰ ਬਾਲੀਗੁੜਾ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਆਉਂਦੇ ਗੁਮਾ ਜੰਗਲ ਵਿਚ ਹੋਇਆ।
ਪੁਲਿਸ ਦੇ ਅਨੁਸਾਰ ਮਾਰੇ ਗਏ ਦੋ ਪੁਰਸ਼ ਮਾਓਵਾਦੀਆਂ ਦੀ ਪਛਾਣ ਸੀ.ਪੀ.ਆਈ. (ਮਾਓਵਾਦੀ) ਖੇਤਰ ਕਮੇਟੀ ਮੈਂਬਰ ਬਾਰੀ ਉਰਫ਼ ਰਾਕੇਸ਼ ਅਤੇ ਦਾਲਮ ਮੈਂਬਰ ਅੰਮ੍ਰਿਤ ਵਜੋਂ ਹੋਈ ਹੈ। ਦੋਵੇਂ ਛੱਤੀਸਗੜ੍ਹ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ 'ਤੇ ਕੁੱਲ 23.65 ਲੱਖ ਰੁਪਏ ਦਾ ਇਨਾਮ ਸੀ। ਅੱਜ ਸਵੇਰੇ ਮੁਕਾਬਲੇ ਵਾਲੀ ਥਾਂ ਦੇ ਨੇੜੇ ਇਕ ਹੋਰ ਮਹਿਲਾ ਮਾਓਵਾਦੀ ਦੀ ਲਾਸ਼ ਬਰਾਮਦ ਕੀਤੀ ਗਈ। ਉਸ ਦੀ ਪਛਾਣ ਅਜੇ ਤੱਕ ਸਥਾਪਤ ਨਹੀਂ ਕੀਤੀ ਗਈ ਹੈ। ਸੁਰੱਖਿਆ ਬਲਾਂ ਵਲੋਂ ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਘਟਨਾ ਸਥਾਨ ਤੋਂ ਇਕ ਰਿਵਾਲਵਰ, ਇਕ ਰਾਈਫਲ ਅਤੇ ਇਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਦੇ ਆਧਾਰ 'ਤੇ, ਓਡੀਸ਼ਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੀ ਇਕ ਮੋਬਾਈਲ ਟੀਮ ਨੇ ਜੰਗਲ ਵਿਚ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ,ਜਿਸ ਤੋਂ ਬਾਅਦ ਇਹ ਮੁਕਾਬਲਾ ਹੋਇਆ।
;
;
;
;
;
;
;