ਭਾਰਤੀ ਮਹਿਲਾ ਟੀਮ ਨੇ ਚੌਥਾ ਟੀ-20 30 ਦੌੜਾਂ ਨਾਲ ਜਿੱਤਿਆ
ਤਿਰੂਵਨੰਤਪੁਰਮ, 28 ਦਸੰਬਰ - ਭਾਰਤ ਨੇ ਚੌਥੇ ਟੀ-20 ਵਿਚ ਸ਼੍ਰੀਲੰਕਾ ਨੂੰ 30 ਦੌੜਾਂ ਨਾਲ ਹਰਾਇਆ। ਐਤਵਾਰ ਨੂੰ ਤਿਰੂਵਨੰਤਪੁਰਮ ਵਿਚ ਖੇਡੇ ਗਏ ਮੈਚ ਵਿਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 20 ਓਵਰਾਂ ਵਿਚ 2 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਜਵਾਬ ਵਿਚ, ਸ਼੍ਰੀਲੰਕਾ ਨਿਰਧਾਰਤ ਓਵਰਾਂ ਵਿਚ 6 ਵਿਕਟਾਂ 'ਤੇ 191 ਦੌੜਾਂ ਹੀ ਬਣਾ ਸਕਿਆ। ਕਪਤਾਨ ਚਮਾਰੀ ਅਟਾਪੱਟੂ ਨੇ ਉਨ੍ਹਾਂ ਲਈ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਭਾਰਤ ਲਈ ਅਰੁੰਧਤੀ ਰੈੱਡੀ ਅਤੇ ਵੈਸ਼ਣਵੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਸ਼੍ਰੀ ਚਰਨੀ ਨੇ ਇਕ ਵਿਕਟ ਲਈ।
;
;
;
;
;
;
;