ਰਾਮਾ ਮੰਡੀ ਵਿਚ ਬਾਜ਼ੀਗਰ ਸੈੱਲ ਦੇ ਪ੍ਰਧਾਨ ਦੇ ਪੁੱਤਰ ਦਾ ਸਾਥੀਆਂ ਵਲੋਂ ਕਤਲ
ਜਲੰਧਰ ਛਾਉਣੀ, 29 ਦਸੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੇ ਖੇਤਰ ਰਵਿਦਾਸ ਕਲੋਨੀ ਵਿਖੇ ਬੀਤੀ ਰਾਤ ਬਾਜੀਗਰ ਸੈਲ ਦੇ ਪ੍ਰਧਾਨ ਚੰਨਾ ਸੰਧੂ ਦੇ ਪੁੱਤਰ ਹਰਪ੍ਰੀਤ ਉਰਫ਼ ਆਸ਼ੂ ਦਾ ਉਸ ਦੇ ਹੀ ਦੋ ਦੋਸਤਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪ੍ਰਧਾਨ ਚੰਨਾ ਸੰਧੂ ਨੇ ਦੱਸਿਆ ਕਿ ਉਸ ਦੇ ਪੁੱਤਰ ਆਸ਼ੂ ਦੇ ਦੋ ਸਾਥੀ ਤਰਨ ਸਿੰਘ ਵਾਸੀ ਪਰਾਗਪੁਰ ਤੇ ਇਕ ਅਣ-ਪਛਾਤਾ ਸਾਥੀ ਬੀਤੀ ਰਾਤ ਉਸ ਦੇ ਪੁੱਤਰ ਦੇ ਨਾਲ ਘਰ ਦੇ ਕਮਰੇ ਵਿਚ ਹੀ ਰੁਕੇ ਹੋਏ ਸਨ ਤੇ ਅੱਜ ਸਵੇਰ ਸਮੇਂ ਜਦੋਂ ਮੈਂ ਜਾ ਕੇ ਦੇਖਿਆ ਤਾਂ ਮੇਰੇ ਪੁੱਤਰ ਦੀ ਲਾਸ਼ ਘਰ ਦੇ ਕਮਰੇ ਵਿਚ ਪਈ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਥਾਣਾ ਰਾਮਾ ਮੰਡੀ ਦੇ ਪੁਲਿਸ ਅਧਿਕਾਰੀ ਪਹੁੰਚ ਗਏ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;