ਬੰਗਲਾਦੇਸ਼ੀ ਖਿਡਾਰੀ ਨੂੰ ਹਟਾਏ ਕੇ.ਕੇ.ਆਰ. - ਬੀ.ਸੀ.ਸੀ.ਆਈ.
ਬੈਂਗਲੁਰੂ, 3 ਜਨਵਰੀ- ਬੀ.ਸੀ.ਸੀ.ਆਈ. ਨੇ ਸ਼ਾਹਰੁਖ ਖਾਨ ਦੀ ਆਈ.ਪੀ.ਐਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਬੰਗਲਾਦੇਸ਼ੀ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ’ਚੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਕਾਰਨ ਉਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਹਾਲ ਹੀ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਨੇ ਆਈ.ਪੀ.ਐਲ. ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਬੰਗਲਾਦੇਸ਼ੀ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਬਾਹਰ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਜੇਕਰ ਫਰੈਂਚਾਇਜ਼ੀ ਕਿਸੇ ਬਦਲਵੇਂ ਖਿਡਾਰੀ ਦੀ ਬੇਨਤੀ ਕਰਦੀ ਹੈ ਤਾਂ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਅਤੇ ਕੇ.ਕੇ.ਆਰ. ਦੇ ਮਾਲਕ ਸ਼ਾਹਰੁਖ ਖਾਨ ਦੀ ਮੁਸਤਫਿਜ਼ੁਰ ਨੂੰ ਖਰੀਦਣ ਲਈ ਵੱਡੀ ਆਲੋਚਨਾ ਹੋਈ ਸੀ।
ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਵਿਚਕਾਰ ਰਹਿਮਾਨ ਦੇ ਆਈ.ਪੀ.ਐਲ. ਵਿਚ ਭਾਗੀਦਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਥੇ ਪਿਛਲੇ 14 ਦਿਨਾਂ ਵਿਚ ਤਿੰਨ ਹਿੰਦੂ ਮਾਰੇ ਗਏ ਹਨ। ਆਈ.ਪੀ.ਐਲ. 2026 26 ਮਾਰਚ ਨੂੰ ਸ਼ੁਰੂ ਹੋਵੇਗਾ ਤੇ ਲੀਗ ਦਾ ਫਾਈਨਲ ਮੈਚ 31 ਮਈ ਨੂੰ ਖੇਡਿਆ ਜਾਵੇਗਾ।
;
;
;
;
;
;
;
;