ਅੰਮ੍ਰਿਤਸਰ ਦੇ 8 ਤੋਂ 10 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜੰਡਿਆਲਾ ਗੁਰੂ, ਹਰਸ਼ਾ ਛੀਨਾ (ਅੰਮ੍ਰਿਤਸਰ), 14 ਜਨਵਰੀ (ਪ੍ਰਮਿੰਦਰ ਸਿੰਘ ਜੋਸਨ, ਕੜਿਆਲ)- ਅੰਮ੍ਰਿਤਸਰ ਦੇ ਕਰੀਬ 8 ਤੋਂ 10 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ ਸਰਕਾਰੀ ਹਾਈ ਸਕੂਲ ਦੀ ਈ. ਮੇਲ. ਆਈ. ਡੀ. ’ਤੇ ਧਮਾਕਿਆਂ ਕਰਨ ਦੀ ਧਮਕੀ ਆਈ ਹੈ।ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ ਸਰਕਾਰੀ ਹਾਈ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਉਣ ਤੇ ਸਕੂਲ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਅੱਜ ਸਵੇਰੇ ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ ਦੀ ਈ. ਮੇਲ. ਆਈ. ਡੀ. ’ਤੇ ਸਕੂਲ ਨੂੰ 2 ਵੱਜ ਕੇ 11 ਮਿੰਟ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ, ਜਿਸ ਵਿਚ ਬੰਬ ਨਾਲ ਉਡਾਉਣ ਦੀ ਕੋਈ ਤਾਰੀਕ ਨਹੀਂ ਦੱਸੀ ਗਈ ਅਤੇ ਇਹ ਲਿਖਿਆ ਗਿਆ ਹੈ ਕਿ ਸਕੂਲ ਵਿਚ ਰਾਸ਼ਟਰੀ ਗੀਤ ਦਾ ਗਾਇਨ ਬੰਦ ਕੀਤਾ ਜਾਵੇ ਅਤੇ ਸ਼ਬਦ ਦੇਹ ਸ਼ਿਵਾ ਵਰ ਮੋਹਿ ਪੜਿਆ ਜਾਵੇ । ਸਕੂਲ ਦੇ ਹੈਡ ਮਾਸਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਨੂੰ ਸੂਚਿਤ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਅੱਜ ਠੰਢ ਹੋਣ ਕਰਕੇ ਅਤੇ ਛੁੱਟੀਆਂ ਤੋਂ ਬਾਅਦ ਪਹਿਲਾ ਦਿਨ ਹੋਣ ਕਰਕੇ ਬੱਚੇ ਵੀ ਘੱਟ ਹੀ ਆਏ ਹਨ ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸਕੂਲ ਆਫ ਐਮੀਨੈਂਸ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਵਾਲਾ, ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ, ਟਾਹਲੀ ਸਾਹਿਬ ਸਮੇਤ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਮਿਲੀ ਹੈ l
;
;
;
;
;
;
;
;