ਹੁਣ ਮੋਗਾ ਦੇ ਨਿੱਜੀ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਮੋਗਾ, 14 ਜਨਵਰੀ - ਮੋਗਾ ਦੇ 09 ਨੰਬਰ ਨਿਊ ਡੀ.ਐਨ. ਮਾਡਲ ਸਕੂਲ ਨੂੰ ਮੇਲ ਰਾਹੀਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲ ਨੂੰ ਕਰਵਾ ਲਿਆ ਗਿਆ ਤੇ ਬੱਚਿਆਂ ਨੂੰ ਆਪਣੇ ਆਪਣੇ ਘਰਾਂ ਦੇ ਵਿਚ ਭੇਜ ਦਿੱਤਾ ਗਿਆ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਅੱਜ ਲੁਧਿਆਣਾ ਅਦਾਲਤੀ ਕੰਪਲੈਕਸ, ਫ਼ਤਹਿਗੜ੍ਹ ਸਾਹਿਬ ਦੇ ਜੁਡੀਸ਼ੀਅਲ (ਕੋਰਟ) ਕੰਪਲੈਕਸ ਅਤੇ ਅੰਮ੍ਰਿਤਸਰ ਦੇ ਕਰੀਬ 8 ਤੋਂ 10 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ।
;
;
;
;
;
;
;
;
;