JALANDHAR WEATHER

ਸਾਈਕਲ ਚਲਾਉਂਦੇ ਸਮੇਂ ਪਤੰਗ ਦੀ ਡੋਰ ਧੌਣ ’ਤੇ ਫਿਰੀ, ਨਾਬਾਲਗ ਦੀ ਮੌ.ਤ

ਸੂਰਤ, 16 ਜਨਵਰੀ (ਪੀ.ਟੀ.ਆਈ.) ਗੁਜਰਾਤ ਦੇ ਸੂਰਤ ਸ਼ਹਿਰ ‘ਚ ਇਕ 8 ਸਾਲਾ ਮੁੰਡੇ ਦੀ ਸਾਈਕਲ ਚਲਾਉਂਦੇ ਸਮੇਂ ਪਤੰਗ ਦੀ ਡੋਰ ਨਾਲ ਗਰਦਨ ਵੱਢ ਹੋਣ ਕਾਰਨ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਘਟਨਾ ਉਤਰਾਇਣ ਜਾਂ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਜਹਾਂਗੀਰਾਬਾਦ ਖੇਤਰ ਦੇ ਆਨੰਦ ਵਿਲਾ ਅਪਾਰਟਮੈਂਟਸ ਦੇ ਅਹਾਤੇ ਵਿਚ ਵਾਪਰੀ, ਜਿਸ ‘ਚ ਪਤੰਗ ਉਡਾਉਣ ਦੀ ਪਰੰਪਰਾ ਹੈ। ਰਾਂਡੇਰ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਆਰਜੇ ਚੌਧਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਰੇਹੰਸ਼ ਬੋਰਸੇ ਦੋਸਤਾਂ ਨਾਲ ਸਾਈਕਲ ਚਲਾ ਰਿਹਾ ਸੀ ਜਦੋਂ 'ਮਾਂਜਾ' ਉਸਦੇ ਗਲੇ ਵਿਚ ਫਸ ਗਿਆ। ਉਸਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਪਹੁੰਚਣ 'ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ