JALANDHAR WEATHER

ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ, ਕਈ ਸਵਾਰੀਆਂ ਜ਼ਖਮੀ

ਰਾਜਪੁਰਾ (ਪਟਿਆਲਾ), 18 ਜਨਵਰੀ - ਰਾਜਪੁਰਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ 'ਤੇ ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲਕਰਵਾਇਆ ਗਿਆ। । ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਜਦਕਿ ਬੱਸ ਅਤੇ ਕਾਰਾਂ ਚੱਕਨਾਚੂਰ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ। ਹਾਦਸੇ ਕਾਰਨ ਸੜਕ 'ਤੇ ਜਾਮ ਵੀ ਲੱਗਿਆ ਅਤੇ ਰਸਤਾ ਬਦਲ ਕੇ ਕਾਰਾਂ ਬੱਸਾਂ ਵਾਲਿਆਂ ਨੂੰ ਭੇਜਿਆ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ