ਦਿੱਲੀ : ਸਾਈਬਰ ਪੁਲਿਸ ਟੀਮ ਵਲੋਂ ਅੰਤਰਰਾਜੀ ਨਿਵੇਸ਼ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ
ਨਵੀਂ ਦਿੱਲੀ, 18 ਜਨਵਰi - ਦੱਖਣ-ਪੱਛਮੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਟੀਮ ਨੇ ਇਕ ਅੰਤਰਰਾਜੀ ਨਿਵੇਸ਼ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਅੱਠ ਬਦਨਾਮ ਅੰਤਰਰਾਜੀ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਡੀਸ਼ਨਲ ਡੀਸੀਪੀ ਅਭਿਮਨਿਊ ਪੋਸਵਾਲ ਨੇ ਕਿਹਾ, "ਇਸ ਗਰੋਹ ਦੇ ਕੰਮ-ਢੰਗ ਵਿਚ ਲੋਕਾਂ ਨੂੰ ਵ੍ਹਟਸਐਪ ਕਾਲਾਂ ਰਾਹੀਂ ਸੰਪਰਕ ਕਰਕੇ ਜਾਅਲੀ ਨਿਵੇਸ਼ ਯੋਜਨਾਵਾਂ ਵਿਚ ਲੁਭਾਉਣਾ ਸ਼ਾਮਿਲ ਸੀ। 7 ਨਵੰਬਰ, 2025 ਨੂੰ ਇਕ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ 'ਤੇ ਇਕ ਐਫਆਈਆਰ ਦਰਜ ਕੀਤੀ ਗਈ ਸੀ। ਇਕ ਟੀਮ ਬਣਾਈ ਗਈ ਸੀ ਜਿਸਨੇ ਤਕਨੀਕੀ ਨਿਗਰਾਨੀ, ਡਿਜੀਟਲ ਫੋਰੈਂਸਿਕ ਅਤੇ ਪੈਸੇ ਦੇ ਟ੍ਰੇਲ ਦੇ ਵਿਸ਼ਲੇਸ਼ਣ ਰਾਹੀਂ ਪਤਾ ਲਗਾਇਆ ਕਿ 14 ਦਿਨਾਂ ਦੇ ਅੰਦਰ ਕੁੱਲ 4 ਕਰੋੜ ਰੁਪਏ ਦੇ ਲੈਣ-ਦੇਣ ਹੋਏ ਸਨ। ਸ਼ਾਮਿਲ ਸਾਰੇ ਬੈਂਕ ਖਾਤੇ ਦੇਸ਼ ਭਰ ਤੋਂ 63 ਐਨਸੀਆਰਪੀ (ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ) ਸ਼ਿਕਾਇਤਾਂ ਨਾਲ ਜੁੜੇ ਪਾਏ ਗਏ। ਕੁੱਲ ਮਿਲਾ ਕੇ, ਤੇਲੰਗਾਨਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ... ਮੁੱਖ ਹੈਂਡਲਰ ਕੰਬੋਡੀਆ ਵਿਚ ਸਨ। ਅਸੀਂ 10 ਮੋਬਾਈਲ ਫ਼ੋਨ, 13 ਸਿਮ ਕਾਰਡ ਅਤੇ ਕਈ ਬੈਂਕ ਖਾਤੇ ਬਰਾਮਦ ਕੀਤੇ ਹਨ..."।
;
;
;
;
;
;
;
;