ਅਸਾਮ : ਪ੍ਰਧਾਨ ਮੰਤਰੀ ਮੋਦੀ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਰੱਖਣਗੇ ਨੀਂਹ ਪੱਥਰ, ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਦੇ ਦੋ ਦਿਨਾਂ ਦੌਰੇ 'ਤੇ ਹਨ, ਜਿਸ ਦੌਰਾਨ ਉਹ ਅੱਜ ਮੁੱਖ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ।ਇਸ ਦੌਰੇ ਵਿਚ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ ਦਾ ਭੂਮੀ ਪੂਜਨ ਅਤੇ ਉੱਤਰ-ਪੂਰਬ ਵਿਚ ਖੇਤਰੀ ਸੰਪਰਕ ਨੂੰ ਵਧਾਉਣ ਦੇ ਮਕਸਦ ਨਾਲ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਾ ਸ਼ਾਮਿਲ ਹੈ। ਐਕਸ 'ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, "ਕਾਜੀਰੰਗਾ ਵਿਚ 35 ਕਿਲੋਮੀਟਰ ਲੰਬੇ ਐਲੀਵੇਟਿਡ ਕੋਰੀਡੋਰ ਸਮੇਤ ਮੁੱਖ ਵਿਕਾਸ ਕਾਰਜਾਂ ਦੇ ਭੂਮੀ ਪੂਜਨ ਲਈ ਅੱਜ ਕਾਲੀਆਬੋਰ, ਅਸਾਮ ਵਿਚ ਹੋਣ ਦੀ ਉਮੀਦ ਹੈ। ਇਹ ਜਾਨਵਰਾਂ ਦੀ ਸੁਰੱਖਿਆ ਵਿਚ ਬਹੁਤ ਮਦਦ ਕਰੇਗਾ, ਖ਼ਾਸ ਕਰਕੇ ਮਾਨਸੂਨ ਦੇ ਮੌਸਮ ਵਿਚ। ਪ੍ਰੋਗਰਾਮ ਦੌਰਾਨ, ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ, ਜੋ ਅਸਾਮ ਦੇ ਲੋਕਾਂ ਲਈ ਸੰਪਰਕ ਨੂੰ ਬਿਹਤਰ ਬਣਾਏਗੀ।"
;
;
;
;
;
;
;
;