ਡਰੋਲੀ ਕਲਾਂ ਵਿਖੇ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਦੋਸ਼ੀਆਂ ਦਾ ਐਨਕਾਊਂਟਰ
ਆਦਮਪੁਰ (ਜਲੰਧਰ), 18 ਜਨਵਰੀ (ਹਰਪ੍ਰੀਤ ਸਿੰਘ) - ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿਖੇ ਬੀਤੇ ਦਿਨ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਆਦਮਪੁਰ ਪੁਲਿਸ ਨੇ ਅੱਜ ਸਵੇਰ ਖੇਤਾਂ ਵਿਚ ਆਪਣੇ ਲੁਕੋਏ ਹਥਿਆਰ ਲੈਣ ਪਹੁੰਚੇ ਦੋ ਦੋਸ਼ੀਆਂ ਜੱਸਾ ਅਤੇ ਚੰਦਨ ਪੰਡਿਤ ਦਾ ਐਨਕਾਉਂਟਰ ਕਰ ਕਾਬੂ ਕੀਤਾ ਹੈ। ਦੋਵਾਂ ਨੇ ਪਹਿਲਾਂ ਪੁਲਿਸ ਉੱਪਰ ਗੋਲੀਆਂ ਚਲਾਈਆਂ ਤੇ ਜੁਆਬੀ ਕਾਰਵਾਈ ਵਿਚ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ।ਜ਼ਖ਼ਮੀ ਹਾਲਾਤ ਵਿਚ ਦੋਵਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਫੜੇ ਗਏ ਮੁਲਜ਼ਮਾਂ ਦੀ ਪਛਾਣ ਚੰਦਰ ਸ਼ੇਖਰ ਵਾਸੀ ਪਿੰਡ ਡਵਿਡਾ ਅਹਰਾਣਾ (ਹੁਸ਼ਿਆਰਪੁਰ) ਅਤੇ ਜਸਪਾਲ ਸਿੰਘ, ਵਾਸੀ ਪਿੰਡ ਡਰੋਲੀ ਕਲਾਂ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ, ਪੁਲਿਸ ਨੇ ਦੋ ਪਿਸਤੌਲ, 03 ਜ਼ਿੰਦਾ ਕਾਰਤੂਸ, 3 ਖਾਲੀ ਖੋਲ ਅਤੇ ਅਪਰਾਧ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।ਹੋਰ ਬਰਾਮਦਗੀ ਦੀ ਵੀ ਸੰਭਾਵਨਾ ਹੈ। ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿਚ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।
;
;
;
;
;
;
;
;