JALANDHAR WEATHER

ਰਾਣੀਆਂ ਖੇਤਰ ਦੇ ਵਿਅਕਤੀ ਨੂੰ ਮਿਲਿਆ ਪੰਜਾਬ ਸਟੇਟ ਲਾਟਰੀ ਦੇ ਲੋਹੜੀ ਬੰਪਰ (10 ਕਰੋੜ ਰੁਪਏ) ਦਾ ਪਹਿਲਾ ਇਨਾਮ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 18 ਜਨਵਰੀ (ਇਕਬਾਲ ਸਿੰਘ ਸ਼ਾਂਤ) - ਪੰਜਾਬ ਸਟੇਟ ਲਾਟਰੀ ਦੇ ਲੋਹੜੀ ਬੰਪਰ 2026 ਦੀ ਕਿਰਪਾ ਇਸ ਵਾਰ ਸਿਰਸਾ (ਹਰਿਆਣਾ) ਜ਼ਿਲ੍ਹੇ 'ਤੇ ਹੋਈ ਹੈ। ਲਾਟਰੀ ਦਾ 10 ਕਰੋੜ ਰੁਪਏ ਦਾ ਪਹਿਲਾ ਇਨਾਮ ਸਿਰਸਾ ਜ਼ਿਲ੍ਹੇ ਦੇ ਰਾਣੀਆਂ ਖੇਤਰ ਦੇ ਇਕ ਵਿਅਕਤੀ ਨੂੰ ਨਿਕਲਿਆ ਹੈ। ਇਹ ਇਤਿਹਾਸਕ ਇਨਾਮ ਟਿਕਟ ਨੰਬਰ ਏ 327706 ‘ਤੇ ਨਿਕਲਿਆ, ਜੋ ਕਿ ਪੰਜਾਬ ਹਰਿਆਣਾ ਸਰਹੱਦ ‘ਤੇ ਸਥਿਤ ਮੰਡੀ ਕਿੱਲਿਆਂਵਾਲੀ ਦੇ ਇਕ ਲਾਟਰੀ ਸੈਂਟਰ ਤੋਂ ਲਗਭਗ ਦਸ ਦਿਨ ਪਹਿਲਾਂ ਖਰੀਦਿਆ ਗਿਆ ਸੀ।
ਲਾਟਰੀ ਸੈਂਟਰ ਦੇ ਸੰਚਾਲਕ ਮਦਨ ਲਾਲ ਨੇ ਦੱਸਿਆ ਕਿ ਇਸ ਜੇਤੂ ਨੇ ਇਸ ਤੋਂ ਪਹਿਲਾਂ ਦੀਵਾਲੀ ਬੰਪਰ ਲਾਟਰੀ ਵਿਚ ਇਕ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਸੀ। ਦਿਲਚਸਪ ਗੱਲ ਇਹ ਰਹੀ ਕਿ ਉਸ ਨੇ ਜੇਤੂ ਰਕਮ ਨਕਦ ਲੈਣ ਦੀ ਬਜਾਇ ਲੋਹੜੀ ਬੰਪਰ ਦੇ ਦੋ ਟਿਕਟ ਖ਼ਰੀਦ ਲਏ। ਇਹੋ ਟਿਕਟ ਉਸ ਦੀ ਕਿਸਮਤ ਨੂੰ ਚਮਕਾਉਣ ਵਾਲੇ ਸਾਬਤ ਹੋਈ ਅਤੇ ਉਹ ਕਰੋੜਾਂ ਰੁਪਏ ਦੀ ਲਾਟਰੀ ਦਾ ਪਹਿਲਾ ਜੇਤੂ ਬਣ ਗਿਆ।
ਜਾਣਕਾਰੀ ਅਨੁਸਾਰ ਵਿਕਰੇਤਾ ਲਾਟਰੀ ਸੈਂਟਰ ਸੰਚਾਲਕਾਂ ਵਲੋਂ ਆਪਣੇ ਵਲੋਂ ਇਕ ਵਾਧੂ ਤੋਹਫਾ ਸੀਰੀਜ਼ ਬੀ-327706 ਟਿਕਟ ਦੇ ਖ਼ਰੀਦਦਾਰ ਨੂੰ ਲਗਭਗ 8.5 ਲੱਖ ਰੁਪਏ ਕੀਮਤ ਦਾ ਟਰੈਕਟਰ ਦਿੱਤਾ ਜਾਵੇਗਾ। ਇਹ ਟਿਕਟ ਵੀ ਸਿਰਸਾ ਜ਼ਿਲ੍ਹੇ ਦੇ ਹੀ ਕਿਸੇ ਵਿਅਕਤੀ ਵਲੋਂ ਖ਼ਰੀਦਿਆ ਗਿਆ ਦੱਸਿਆ ਜਾਂਦਾ ਹੈ।
ਪਹਿਲਾ ਇਨਾਮ ਨਿਕਲਣ ਦੀ ਖ਼ਬਰ ਮਿਲਦੇ ਹੀ ਲਾਟਰੀ ਸੈਂਟਰ ‘ਤੇ ਜਸ਼ਨ ਦਾ ਮਾਹੌਲ ਬਣ ਗਿਆ। ਢੋਲ ਦੇ ਡਗੇ ‘ਤੇ ਖੂਬ ਭੰਗੜਾ ਪਾਇਆ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ