ਰੈਲੀ ਵਾਲੀ ਥਾਂ ਤੋਂ ਥੋੜ੍ਹੀ ਦੂਰ ਕਿਸਾਨਾਂ ਨੇ ਲਾਇਆ ਧਰਨਾ
ਜੈਂਤੀਪੁਰ 18 ਜਨਵਰੀ (ਭੁਪਿੰਦਰ ਸਿੰਘ ਗਿੱਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੈਲੀ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਲਾਇਆ ਧਰਨਾ ਦੇ ਰਹੇ ਕਿਸਾਨਾਂ ਕੋਲ ਪਹੁੰਚੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਅਤੇ ਕੁਝ ਡਵੀਜ਼ਨਾਂ ਦੇ ਡੀ. ਐਸ. ਪੀ. ਸਾਹਿਬਾਨਾਂ ਵਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨ ਆਗੂਆਂ ਦੇ ਅਹੁਦੇਦਾਰਾਂ ਨਾਲ ਗੱਲਬਾਤ ਦੌਰਾਨ ਐਸ.ਐਸ.ਪੀ. ਦਿਹਾਤੀ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਗੱਲ ਕਰਨ ਨਹੀਂ ਤਾਂ ਅਸੀਂ ਰੈਲੀ ਵਾਲੀ ਜਗ੍ਹਾ ਨੂੰ ਹੋਰ ਅੱਗੇ ਵਧਾਂਗੇ।
;
;
;
;
;
;
;
;