ਕਲਾਨੌਰ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਬੂਥਾਂ ’ਤੇ ਔਰਤਾਂ ’ਚ ਭਾਰੀ ਉਤਸ਼ਾਹ
ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ)-ਅੱਜ ਕਲਾਨੌਰ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ’ਚ ਹੋ ਰਹੀਆਂ ਚੋਣਾਂ ਦੌਰਾਨ ਕਸਬੇ ਦੇ ਵੋਟਰਾਂ ’ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ 40 ਫੀਸਦੀ ਦੇ ਕਰੀਬ ਵੋਟਾਂ ਪੋਲ ਹੋਈਆਂ ਹਨ ਜਦਕਿ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਔਰਤਾਂ 'ਚ ਵੀ ਵੋਟਾਂ ਪਾਉਣ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੰਮਾ ਸਮਾਂ ਲਾਈਨਾਂ ’ਚ ਲੱਗ ਕੇ ਔਰਤਾਂ ਵੋਟਾਂ ਪਾਉਣ ਲਈ ਉਤਸੁਕਤਾ ਨਾਲ ਇੰਤਜ਼ਾਰ 'ਚ ਹਨ।
;
;
;
;
;
;
;
;