ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ - ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ
ਚੰਡੀਗੜ੍ਹ ,21 ਜਨਵਰੀ - ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ 14 ਆਗੂਆਂ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਨ੍ਹਾਂ ਵਿਚ ਮਾਰਕਫੈੱਡ ਲਈ ਇੰਦਰਜੀਤ ਸਿੰਘ, ਪੈਪਸੂ ਲਈ ਹਰਪਾਲ ਜੁਨੇਜਾ ਪੰਜਾਬ ਸਿਹਤ ਪ੍ਰਣਾਲੀ ਨਿਗਮ ਲਈ ਗੁਰਸ਼ਰਨ ਸਿੰਘ ਛੀਨਾ, ਪੰਜਾਬ ਸਾਬਕਾ ਸੈਨਿਕ ਨਿਗਮ ਲਈ ਮੇਜਰ ਗੁਰਚਰਨ ਸਿੰਘ, ਇੰਪਰੂਵਮੈਂਟ ਟਰੱਸਟ ਪਠਾਨਕੋਟ ਲਈ ਸੌਰਭ ਬਹਿਲ, ਪੰਜਾਬ ਐਸ.ਸੀ. ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਲਈ ਬਲਜਿੰਦਰ ਸਿੰਘ, ਇੰਪਰੂਵਮੈਂਟ ਟਰੱਸਟ ਪਟਿਆਲਾ ਲਈ ਹਰਪਾਲ ਸਿੰਘ ਅਤੇ ਪੇਡਾ ਚੇਅਰਮੈਨ ਲਈ ਨਵਜੋਤ ਸਿੰਘ ਸ਼ਾਮਿਲ ਹਨ।
;
;
;
;
;
;
;
;