JALANDHAR WEATHER

ਕਾਂਗਰਸ ਸਰਕਾਰ ਆਉਣ 'ਤੇ ਗੈਂਗਸਟਰ ਤੇ ਨਸ਼ਿਆਂ ਦੀ ਜੜ੍ਹ ਪੁੱਟਾਂਗੇ: ਬਾਜਵਾ

ਜਗਰਾਉਂ ( ਲੁਧਿਆਣਾ ) , 21 ਜਨਵਰੀ ( ਕੁਲਦੀਪ ਸਿੰਘ ਲੋਹਟ) - ਜਗਰਾਉਂ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਉੱਨਤੀ ਲਈ ਬਾਹਰੀ ਮੁਲਕਾਂ ਨਾਲ ਵਪਾਰਕ ਸਾਂਝ ਬਣਾਉਣ ਲਈ ਕੌਮਾਂਤਰੀ ਪੱਧਰ ਦੇ ਬਾਰਡਰ ਖੁੱਲ੍ਹਵਾਉਣ , ਨਸ਼ਿਆਂ ਦੀ ਰੋਕਥਾਮ ਤੇ ਗੈਂਗਸਟਰ ਕਲਚਰ ਦੀਆਂ ਜੜਾਂ ਪੁੱਟ ਕੇ ਖੁਸ਼ਹਾਲ ਪੰਜਾਬ ਬਹਾਲ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ,ਖੁਸ਼ਹਾਲੀ ਅਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਸਿਰਫ ਕਾਂਗਰਸ ਹੀ ਬਣਦਾ ਰੋਲ ਅਦਾ ਕਰ ਸਕਦੀ ਹੈ। ਬਾਜਵਾ ਨੇ ਆਖਿਆ ਕਿ ਕਾਂਗਰਸ ਸਰਕਾਰ ਆਉਣ 'ਤੇ ਏਸ਼ੀਆਈ ਮੁਲਕਾਂ ਦੇ ਬਾਰਡਰ ਖੁੱਲ੍ਹਵਾਉਣ ਵੱਲ ਉਚੇਚਾ ਜ਼ੋਰ ਦਿੱਤਾ ਜਾਵੇਗਾ ਤੇ ਇਸ ਦੇ ਜ਼ਰੀਏ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਨੇਕਾਂ ਮੌਕੇ ਪ੍ਰਦਾਨ ਕੀਤੇ ਜਾਣਗੇ। ਸ: ਬਾਜਵਾ ਨੇ ਕਿਹਾ ਕਿ ਆਪ ਦੇ ਰਾਜ 'ਚ ਪੰਜਾਬ ਅੰਦਰ ਨਸ਼ਿਆਂ ਤੇ ਗੈਂਗਸਟਰ ਕਲਚਰ ਵਿਚ ਬੇਸ਼ੁਮਾਰ ਵਾਧਾ ਪਾਇਆ ਗਿਆ ਹੈ । ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉਣ 'ਤੇ ਨਸ਼ਾ ਤੇ ਗੈਂਗਸਟਰ ਕਲਚਰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ