JALANDHAR WEATHER

ਨੋਇਡਾ ਤੇ ਗੁਜਰਾਤ ਦੇ ਕੁਝ ਸਕੂਲਾਂ ਨੂੰ ਆਏ ਧਮਕੀ ਭਰੇ ਈ.ਮੇਲ

ਨਵੀਂ ਦਿੱਲੀ, 23 ਜਨਵਰੀ- ਨੋਇਡਾ ਦੇ ਕੁਝ ਨਿੱਜੀ ਸਕੂਲਾਂ ਨੂੰ ਈ.ਮੇਲ ਰਾਹੀਂ ਮਿਲੀਆਂ ਧਮਕੀਆਂ ਦੀਆਂ ਰਿਪੋਰਟਾਂ ਨੇ ਵਿਆਪਕ ਦਹਿਸ਼ਤ ਫੈਲਾ ਦਿੱਤੀ ਹੈ। ਇਸ ਗੰਭੀਰ ਘਟਨਾ ਤੋਂ ਤੁਰੰਤ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ, ਤੁਰੰਤ ਕਾਰਵਾਈ ਕੀਤੀ। ਵੱਖ-ਵੱਖ ਪੁਲਿਸ ਥਾਣਿਆਂ ਦੇ ਪੁਲਿਸ ਬਲ, ਬੰਬ ਸਕੁਐਡ, ਫਾਇਰ ਬ੍ਰਿਗੇਡ, ਡੌਗ ਸਕੁਐਡ ਅਤੇ ਬੀ.ਡੀ.ਡੀ.ਐਸ. (ਬੰਬ ਨਿਰੋਧਕ ਦਸਤੇ) ਟੀਮਾਂ ਨੂੰ ਤੁਰੰਤ ਪ੍ਰਭਾਵਿਤ ਸਕੂਲਾਂ ਵਿੱਚ ਭੇਜਿਆ ਗਿਆ ਹੈ। ਇਹ ਵਿਸ਼ੇਸ਼ ਟੀਮਾਂ ਕਿਸੇ ਵੀ ਸੰਭਾਵੀ ਖਤਰੇ ਦਾ ਪਤਾ ਲਗਾਉਣ ਅਤੇ ਬੇਅਸਰ ਕਰਨ ਲਈ ਸਕੂਲ ਦੇ ਅਹਾਤੇ ਵਿਚ ਡੂੰਘਾਈ ਨਾਲ ਤਲਾਸ਼ੀ ਲੈ ਰਹੀਆਂ ਹਨ। ਧਮਕੀ ਭਰੇ ਈ.ਮੇਲ ਦੀ ਤਕਨੀਕੀ ਜਾਂਚ ਕਰਨ ਲਈ ਇਕ ਸਾਈਬਰ ਸੈੱਲ ਟੀਮ ਨੂੰ ਵੀ ਪੂਰੀ ਤਰ੍ਹਾਂ ਸਰਗਰਮ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਸਥਿਤੀ ਇਸ ਸਮੇਂ ਪੂਰੀ ਤਰ੍ਹਾਂ ਆਮ ਹੈ। ਉਨ੍ਹਾਂ ਵਲੋਂ ਕਿਸੇ ਵੀ ਅਫ਼ਵਾਹ ਨੂੰ ਨਜ਼ਰਅੰਦਾਜ਼ ਕਰਨ ਦੀ ਸਖ਼ਤ ਅਪੀਲ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਗੁਜਰਾਤ ਦੇ ਅਹਿਮਦਾਬਾਦ ਦੇ ਪੱਛਮੀ ਹਿੱਸੇ ਦੇ ਕਈ ਸਕੂਲਾਂ ਨੂੰ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਦਾ ਬੰਬ ਸਕੁਐਡ ਅਤੇ ਫੋਰੈਂਸਿਕ ਵਿਭਾਗ ਜਾਂਚ ਕਰ ਰਿਹਾ ਹੈ। ਇਹ ਜਾਣਕਾਰੀ ਕ੍ਰਾਈਮ ਬ੍ਰਾਂਚ ਅਹਿਮਦਾਬਾਦ ਵਲੋਂ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ