ਦਾਤਾ ਦੇ ਬਜ਼ੁਰਗ ਦੀ ਭੇਦਭਰੀ ਹਾਲਤ 'ਚ ਨਹਿਰ 'ਚੋਂ ਲਾ.ਸ਼ ਮਿਲੀ
ਕੋਟਫ਼ਤੂਹੀ, (ਹੁਸ਼ਿਆਰਪੁਰ), 23 ਜਨਵਰੀ ( ਅਵਤਾਰ ਸਿੰਘ ਅਟਵਾਲ)- ਨਜ਼ਦੀਕੀ ਪਿੰਡ ਦਾਤਾ ਦਾ ਇਕ ਬਜ਼ੁਰਗ ਵਿਅਕਤੀ ਪਿਛਲੇ ਦਿਨ ਤੋਂ ਗੁੰਮ ਸੀ, ਦੀ ਅੱਜ ਦੁਪਹਿਰੇ ਬਿਸਤ ਦੁਆਬ ਨਹਿਰ ’ਚੋਂ ਭੇਦਭਰੀ ਹਾਲਤ ’ਚ ਲਾ.ਸ਼ ਮਿਲੀ ਹੈ।
ਜਾਣਕਾਰੀ ਅਨੁਸਾਰ 75 ਕੁ ਸਾਲਾ ਸੰਤੋਖ ਸਿੰਘ ਪੁੱਤਰ ਸਵ. ਸਵਰਨ ਸਿੰਘ ਵਾਸੀ ਪਿੰਡ ਦਾਤਾ, 21 ਜਨਵਰੀ ਨੂੰ ਸਾਢੇ 12 ਕੁ ਵਜੇ ਦੇ ਕਰੀਬ ਆਪਣੇ ਘਰੋਂ ਆਪਣੀ ਐਕਟਿਵਾ ਉੱਪਰ ਅੱਡਾ ਕੋਟਫ਼ਤੂਹੀ ਵੱਲ ਨੂੰ ਗਿਆ ਸੀ, ਜਿੱਥੋਂ ਉਹ ਵਾਪਸ ਘਰ ਨਾ ਆਇਆ। ਅੱਜ ਦੁਪਹਿਰ ਕਿਸੇ ਰਾਹਗੀਰ ਨੇ ਇਕ ਲਾ.ਸ਼ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਦੇ ਕੋਲ ਬਿਸਤ ਦੁਆਬ ਨਹਿਰ ’ਚ ਵੇਖੀ ਤੇ ਕੋਟਫ਼ਤੂਹੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਰਾਹਗੀਰਾਂ ਤੇ ਪਿੰਡ ਦਾਤਾ ਦੇ ਵਾਸੀਆਂ ਦੀ ਮਦਦ ਨਾਲ ਮਿ੍ਤਕ ਬਜ਼ੁਰਗ ਦੀ ਲਾਸ਼ ਨਹਿਰ ’ਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ’ਚ ਲੈ ਲਈ ਹੈ।
;
;
;
;
;
;
;
;