ਅੰਮ੍ਰਿਤਸਰ ’ਚ ਬੱਬਰ ਖਾਲਸਾ ਸੰਗਠਨ ਦਾ ਮੈਂਬਰ ਹਥਿਆਰਾਂ ਨਾਲ ਕਾਬੂ
ਅੰਮ੍ਰਿਤਸਰ, 23 ਜਨਵਰੀ- ਅੰਮ੍ਰਿਤਸਰ ’ਚ ਬੱਬਰ ਖਾਲਸਾ ਸੰਗਠਨ ਦਾ ਮੈਂਬਰ ਹਥਿਆਰਾਂ ਨਾਲ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਅਨੁਸਾਰ ਸਟੇਟ ਸਪੈਸ਼ਲ ਫੋਰਸ ਅੰਮਿਤਸਰ ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਵਿਚ ਸੰਗਠਨ ਦੇ ਮੈਂਬਰ ਨੂੰ ਇਕ ਹੈਂਡ ਗ੍ਰੇਨੇਡ, ਇਕ ਮਾਡਰਨ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ ਗਿਆ ਹੈ
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮੈਂਬਰ ਸੁਰੱਖਿਆ ਸਥਾਨਾਂ ਉਤੇ ਹਮਲੇ ਕਰਨ ਦੀ ਫਿਰਾਕ ਵਿਚ ਸੀ।
;
;
;
;
;
;
;
;