ਬੰਗਲਾਦੇਸ਼ ਟੀ-20 ਵਿਸ਼ਵ ਕੱਪ ਲਈ ਭਾਰਤ ਦੌਰੇ ਲਈ ਸਹਿਮਤ ਨਾ ਹੋਇਆ ਤਾਂ ਹੋ ਸਕਦੀ ਸਖਤ ਕਾਰਵਾਈ
ਨਵੀਂ ਦਿੱਲੀ, 23 ਜਨਵਰੀ (ਏ.ਐਨ.ਆਈ.)- ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਬੰਗਲਾਦੇਸ਼ ਦਾ ਭਾਰਤ ਦੌਰਾ ਵਿਵਾਦਾਂ ਵਿਚ ਹੈ। ਆਈ.ਸੀ.ਸੀ. ਸੂਤਰਾਂ ਅਨੁਸਾਰ ਜੇਕਰ ਬੰਗਲਾਦੇਸ਼ ਟੀ-20 ਵਿਸ਼ਵ ਕੱਪ 2026 ਲਈ ਭਾਰਤ ਦਾ ਦੌਰਾ ਕਰਨ ਲਈ ਸਹਿਮਤ ਨਹੀਂ ਹੁੰਦਾ ਹੈ ਤਾਂ ਆਈਸੀਸੀ ਚੇਅਰਮੈਨ ਜੈ ਸ਼ਾਹ ਉਸ ਵਿਰੁੱਧ ਸਖ਼ਤ ਕਾਰਵਾਈ 'ਤੇ ਵਿਚਾਰ ਕਰਨਗੇ। ਆਈਸੀਸੀ ਚੇਅਰਮੈਨ ਅੰਤਿਮ ਫੈਸਲੇ ਲਈ ਦੁਬਈ ਵਿਚ ਹਨ।
ਜ਼ਿਕਰਯੋਗ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਬੰਗਲਾਦੇਸ਼ ਨੇ ਭਾਰਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਅਜੇ ਤੱਕ ਆਪਣੀ ਸਹਿਮਤੀ ਨਹੀਂ ਜਤਾਈ ਹੈ।
;
;
;
;
;
;
;
;