JALANDHAR WEATHER

ਮੋਟਰਸਾਈਕਲ ਸਵਾਰ ਦੇ ਗਲੇ ’ਤੇ ਫਿਰੀ ਚਾਈਨਾ ਡੋਰ, ਗੰਭੀਰ ਜ਼ਖਮੀ

ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ, 23 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਅੱਜ ਦੁਪਹਿਰ ਸਮੇਂ ਸੁਨਾਮ ਦੇ ਫਲਾਈ ਓਵਰ 'ਤੇ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੇ ਚਾਈਨਾ ਡੋਰ ਨਾਲ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਮੁਹੱਲਾ ਤਰਖਾਣਾ ਵਾਲਾ ਸੁਨਾਮ ਦੇ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗਗਨਦੀਪ ਸਿੰਘ ਪਾਵਰਕਾਮ ਦਫਤਰ ਵਿਖੇ ਬਿਜਲੀ ਖਰਾਬ ਹੋਣ ਦੀ ਸ਼ਿਕਾਇਤ ਲਿਖਾ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਜਿਵੇਂ ਹੀ ਗਗਨਦੀਪ ਸਿੰਘ ਮੋਟਰਸਾਇਕਲ 'ਤੇ ਫਲਾਈ ਓਵਰ ’ਤੇ ਪਹੁੰਚਿਆ ਤਾਂ ਪਤੰਗਬਾਜ਼ੀ ਦੌਰਾਨ ਅਚਾਨਕ ਚਾਈਨਾ ਡੋਰ ਉਸ ਦੇ ਗਲ ’ਚ ਪੈ ਗਈ, ਜਿਸ ਕਾਰਨ ਜਿੱਥੇ ਉਸ ਦੀ ਗਰਦਨ 'ਤੇ ਜ਼ਖਮ ਹੋ ਗਿਆ, ਉੱਥੇ ਹੀ ਉਸ ਦੇ ਹੱਥ ਦੀ ਇਕ ਉਂਗਲ ਵੀ ਕੱਟੀ ਗਈ, ਜਿਸ ਨੂੰ ਕੁਝ ਰਾਹਗੀਰਾਂ ਵਲੋਂ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਹੁਣ ਗਗਨਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ