ਮਾਤਾ ਵੈਸ਼ਨੋ ਦੇਵੀ ਤੀਰਥ ਸਮੇਤ ਉੱਚੇ ਇਲਾਕਿਆਂ ’ਚ ਭਾਰੀ ਬਰਫ਼ਬਾਰੀ, ਕਈ ਲੋਕਾਂ ਨੂੰ ਕੀਤਾ ਰੈਸਕਿਊ
ਜੰਮੂ, 23 ਜਨਵਰੀ (ਪੀ.ਟੀ.ਆਈ.)-ਜੰਮੂ ਖੇਤਰ ਦੇ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਤੀਰਥ ਸਮੇਤ ਉੱਚੇ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਮੁੱਖ ਸੜਕਾਂ 'ਤੇ ਆਵਾਜਾਈ ਮੁਅੱਤਲ ਹੋ ਗਈ ਅਤੇ ਹਵਾਈ ਅਤੇ ਰੇਲ ਸੇਵਾਵਾਂ ’ਚ ਰੁਕਾਵਟ ਪਈ। ਪੁੰਛ ਅਤੇ ਊਧਮਪੁਰ ਜ਼ਿਲ੍ਹਿਆਂ ’ਚ ਬਰਫ਼ਬਾਰੀ ਵਾਲੇ ਇਲਾਕਿਆਂ ਤੋਂ 100 ਤੋਂ ਵੱਧ ਫਸੇ ਹੋਏ ਵਿਅਕਤੀਆਂ ਨੂੰ ਬਚਾਇਆ ਗਿਆ, ਜਦੋਂਕਿ ਜੰਮੂ ਸ਼ਹਿਰ ਸਮੇਤ ਮੈਦਾਨੀ ਇਲਾਕਿਆਂ ’ਚ ਦਰਮਿਆਨੀ ਬਾÇਰਸ਼ ਹੋਈ, ਜਿਸ ਨਾਲ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਸੁੱਕੇ ਦੌਰ ਦਾ ਅੰਤ ਹੋਇਆ।
ਮੌਸਮ ਵਿਭਾਗ ਦੁਆਰਾ ਭਵਿੱਖਬਾਣੀ ਅਨੁਸਾਰ, ਵੀਰਵਾਰ ਦੇਰ ਸ਼ਾਮ ਜ਼ਿਆਦਾਤਰ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਤੋਂ ਪਹਿਲਾਂ ਤੇਜ਼ ਹਵਾਵਾਂ ਚੱਲੀਆਂ, ਜਦੋਂਕਿ ਜੰਮੂ ਸ਼ਹਿਰ ਸਮੇਤ ਮੈਦਾਨੀ ਇਲਾਕਿਆਂ ’ਚ ਰਾਤ ਭਰ ਰੁਕ-ਰੁਕ ਕੇ ਬਾਰਿਸ਼ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ, ਡੋਡਾ, ਕਿਸ਼ਤਵਾੜ, ਪੁੰਛ, ਰਾਜੌਰੀ, ਰਿਆਸੀ, ਊਧਮਪੁਰ ਅਤੇ ਕਠੂਆ ਜ਼ਿਲ੍ਹਿਆਂ ਦੇ ਉੱਪਰੀ ਇਲਾਕਿਆਂ ’ਚ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਮੇਂਧਰ ਖੇਤਰ ਦੇ ਤੋਤਾਗਲੀ ’ਚ ਫਸੇ 70 ਲੋਕਾਂ ਨੂੰ ਪ੍ਰਤੀਕੂਲ ਮੌਸਮ ਦੇ ਬਾਵਜੂਦ ਬਚਾਇਆ ਗਿਆ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਆਰਾਮ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕ੍ਰਿਸ਼ਨਾ ਘਾਟੀ ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਫਸੇ 30 ਹੋਰ ਯਾਤਰੀਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ।
;
;
;
;
;
;
;
;