JALANDHAR WEATHER

ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਹੋਈ ਗੜੇਮਾਰੀ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਹੋਈ। ਜਿਸ ਕਾਰਨ ਠੰਢ ਨੇ ਫਿਰ ਜ਼ੋਰ ਫੜ ਲਿਆ ਹੈ। ਆਸਮਾਨ ’ਚ ਅਚਾਨਕ ਬੱਦਲਵਾਈ ਬਣਨ ਮਗਰੋਂ ਬਾਰਿਸ਼ ਸ਼ੁਰੂ ਹੋਈ ਅਤੇ ਇਸ ਦੇ ਨਾਲ ਹੀ ਕਾਫੀ ਮਾਤਰਾ ’ਚ ਗੜੇ ਪਏ। ਮੌਸਮ ਦੇ ਬਦਲੇ ਮਿਜਾਜ਼ ਤੋਂ ਕਿਸਾਨ ਚਿੰਤਾ ’ਚ ਸਨ, ਕਿਉਂਕਿ ਜ਼ਿਆਦਾ ਮਾਤਰਾ ’ਚ ਪਏ ਗੜੇ ਕਣਕ ਦੀ ਫਸਲ ਲਈ ਨੁਕਸਾਨਦੇਹ ਹਨ। ਹਾਲਾਂਕਿ ਇਸ ਬਾਰਿਸ਼ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ